ਕਾਠਮੰਡੂ, 8 ਜੂਨ
ਚੀਨ ਵੱਲੋਂ 1 ਮਿਲੀਅਨ ਡੋਜ਼ਾਂ ਮਿਲਣ ਤੋਂ ਬਾਅਦ ਨੇਪਾਲ ਨੇ ਆਪਣੀ ਰੁਕੀ ਹੋਈ ਕਰੋਨਾ ਟੀਕਾਕਰਨ ਮੁਹਿੰਮ ਮੁੜ ਸ਼ੁਰੂ ਕਰ ਦਿੱਤੀ ਹੈ। ਨੇਪਾਲ ਵੱਲੋਂ ਵੈਕਸੀਨ ਮੁਹੱਈਆ ਕਰਕਵਾਉਣ ਲਈ ਕੌਮਾਂਤਰੀ ਪੱਧਰ ’ਤੇ ਕਈ ਵਾਰ ਅਪੀਲ ਕੀਤੀ ਗਈ ਸੀ। ਵੈਕਸੀਨੇਸ਼ਨ ਕੇਂਦਰਾਂ ’ਤੇ 64 ਸਾਲ ਤੱਕ ਦੇ ਹਜ਼ਾਰਾਂ ਲੋਕ ਟੀਕਾ ਲਵਾਉਣ ਲਈ ਲਾਈਨਾਂ ਵਿੱਚ ਲੱਗੇ ਵਿਖਾਈ ਦਿੱਤੇ ਜਦਕਿ 60 ਤੋਂ 63 ਸਾਲ ਤੱਕ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਟੀਕੇ ਲਾਏ ਜਾਣਗੇ।
ਜ਼ਿਕਰਯੋਗ ਹੈ ਕਿ ਨੇਪਾਲ ਵਿੱਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਜਨਵਰੀ ਵਿੱਚ ਸ਼ੁਰੂ ਹੋਈ ਸੀ, ਪਰ ਗੁਆਂਢੀ ਮੁਲਕ ਭਾਰਤ ਵਿੱਚ ਇੱਕਦਮ ਕਰੋਨਾ ਕੇਸਾਂ ਦੀ ਗਿਣਤੀ ਵਧਣ ਇਸ ਵੱਲੋਂ ਬਾਹਰਲੇ ਮੁਲਕਾਂ ਨੂੰ ਐਸਟਰਾਜ਼ੈਨੇਕਾ ਵੈਕਸੀਨ ਦੀ ਬਰਾਮਦ ਰੋਕ ਦੇਣ ਕਾਰਨ ਇਹ ਰੁਕ ਗਈ ਸੀ। -ਏਪੀ