ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਬਲਾਕ ਸਮਿਤੀਆਂ ਦੇ ਚੇਅਰਮੈਨ ਅਤੇ ਸਰਬ ਸਾਂਝੀ ਮੀਟਿੰਗ ਹੋਈ ਇਸ ਮੌਕੇ ਬਠਿੰਡਾ ਦੇ 9 ਬਲਾਕ ਸਮਿਤੀਆਂ ਦੇ ਚੁਣੇ ਹੋਏ ਚੇਅਰਮੈਨ ਅਤੇ ਚੇਅਰਪਰਸਨ ਨੇ ਸਰਬਸੰਮਤੀ ਨਾਲ ਯੂਥ ਕਾਂਗਰਸ ਆਗੂ ਲਖਵਿੰਦਰ ਸਿੰਘ ਲੱਖਾ ਚੇਅਰਮੈਨ ਬਲਾਕ ਸਮਿਤੀ ਗੋਨਿਆਣਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਜਦੋਂ ਕਿ ਵਾਈਸ ਪ੍ਰਧਾਨ ਦਲਜੀਤ ਕੌਰ ਬਠਿੰਡਾ, ਖ਼ਜ਼ਾਨਚੀ ਸਵਰਨ ਸਿੰਘ ਬਲਾਕ ਭਗਤਾ, ਸਕੱਤਰ ਵਜੋਂ ਬੇਅੰਤ ਸਿੰਘ ਤਲਵੰਡੀ ਸਾਬੋ, ਮੀਡੀਆ ਸਲਾਹਕਾਰ ਸ਼ਿੰਦਰ ਕੌਰ ਪਿਥੋ ਜੀਤਾ ਕੌਰ ਨੂੰ ਚੁਣਿਆ ਗਿਆ। -ਪੱਤਰ ਪ੍ਰੇਰਕ