ਨਵੀਂ ਦਿੱਲੀ, 10 ਜੂਨ
ਇਕ ਦਿਨ ਵਿਚ ਭਾਰਤ ਵਿਚ ਕੋਵਿਡ-19 ਦੇ 94,052 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2,91,83,121 ਹੋ ਗਈ। ਬਿਹਾਰ ਵਿੱਚ ਇਕ ਦਿਨ ਦੌਰਾਨ 3971 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ 24 ਘੰਟਿਆਂ ਵਿੱਚ ਕਰੋਨਾ ਕਾਰਨ 6,148 ਲੋਕਾਂ ਦੀ ਮੌਤ ਹੋ ਗਈ। ਇਹ ਹੁਣ ਤੱਕ ਇਕ ਦਿਨ ਵਿੱਚ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਹੈ, ਜਿਸ ਨਾਲ ਮੌਤ ਦੀ ਕੁੱਲ ਗਿਣਤੀ 3,59,676 ਹੋ ਗਈ। ਪੰਜਾਬ ਵਿੱਚ ਕਰੋਨਾ ਕਾਰਨ 15293 ਜਾਨਾਂ ਜਾ ਚੁੱਕੀਆਂ ਹਨ।