ਰਾਜਿੰਦਰ ਵਰਮਾ
ਭਦੌੜ 10 ਜੂਨ
ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਦ ਪਹਿਲੀ ਵਾਰ ਭਦੌੜ ਪਹੁੰਚਣ ਤੇ ਕਾਂਗਰਸ ਦੇ ਸਾਰੇ ਧੜਿਆ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇੱਥੇ ਪੱਥਰਾਂਵਾਲੀ ਮੰਦਰ ਵਿੱਚ ਬਣੇ ਹਾਲ ਵਿੱਚ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਉਹ ਭਦੌੜ ਦੀ ਬਿਹਤਰੀ ਲਈ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਹਲਕਾ ਭਦੌੜ ਦੇ ਅਧੂਰੇ ਪਏ ਕੰਮਾਂ ਨੂੰ ਹੁਣ ਉਹ ਜਲਦ ਨੇਪਰੇ ਚੜਾ ਸਕਦੇ ਹਨ। ਸਰਕਾਰ ਤੋਂ ਬਾਹਰ ਰਹਿ ਕੇ ਭਦੌੜ ਦਾ ਵਿਕਾਸ ਸੰਭਵ ਨਹੀਂ ਸੀ। ਵਿਧਾਇਕ ਧੌਲਾ ਨੇ ਭਦੌੜ ਵਾਸੀਆਂ ਵੱਲੋਂ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਦੀ ਰੱਖੀ ਮੰਗ ਬਾਰੇ ਕਿਹਾ ਕਿ ਉਹ 2017 ਵਿੱਚ ਵਿਧਾਨ ਸਭਾ ਵਿੱਚ ਮੁੱਦਾ ਉਠਾ ਚੁੱਕੇ ਹਨ, ਹੁਣ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਉਹ ਡਾਕਟਰ ਲਿਆਉਣ ਪ੍ਰਤੀ ਪੂਰੇ ਆਸਵੰਦ ਹਨ।