ਨਵੀਂ ਦਿੱਲੀ, 11 ਜੂਨ
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਫਰਵਰੀ 2012 ਵਿਚ ਕੇਰਲ ਦੇ ਤੱਟ ’ਤੇ ਇਟਲੀ ਦੇ ਮਲਾਹਾਂ ਵੱਲੋਂ ਮਾਰੇ ਗਏ ਦੋ ਭਾਰਤੀ ਮਛੇਰਿਆਂ ਦੇ ਰਿਸ਼ਤੇਦਾਰਾਂ ਨੂੰ 10 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਸਬੰਧੀ ਫੈਸਲਾ 15 ਜੂਨ ਨੂੰ ਸੁਣਾਏਗੀ। ਅਦਾਲਤ ਨੇ ਸਪੱਸ਼ਟ ਕਰ ਦਿੱਤਾ ਕਿ ਇਟਲੀ ਨੂੰ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਉਣਾ ਪਏਗਾ। ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਐੱਮਆਰ ਸ਼ਾਹ ਦੇ ਨੇ ਕਿਹਾ ਕਿ ਉਹ ਕੇਰਲਾ ਹਾਈ ਕੋਰਟ ਤੋਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਮੁਆਵਜ਼ੇ ਦੀ ਸਹੀ ਵੰਡ ਨੂੰ ਯਕੀਨੀ ਬਣਾਉਣ ਲਈ ਕਹਿ ਸਕਦੀ ਹੈ।