ਨਵੀਂ ਦਿੱਲੀ, 17 ਜੂਨ
ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਛੇਤੀ ਤੋਂ ਛੇਤੀ ਭਾਰਤ ਲਿਆਉਣ ਲਈ ਪੂਰੀ ਸਰਗਰਮੀ ਨਾਲ ਡੌਮੀਨਿਕਾ ਸਰਕਾਰ ਦੇ ਸੰਪਰਕ ਵਿੱਚ ਹੈ। ਡੌਮੀਨਿਕਾ ਦੀ ਮੈਜਿਸਟਰੇਟੀ ਅਦਾਲਤ ਨੇ ਚੋਕਸੀ ਦੀ ਕੈਰੇਬਿਆਈ ਟਾਪੂਨੁਮਾ ਮੁਲਕ ਵਿੱਚ ਕਥਿਤ ਗੈਰਕਾਨੂੰਨੀ ਦਾਖ਼ਲੇ ਨਾਲ ਜੁੜੇ ਕੇਸ ਦੀ ਸੁਣਵਾਈ 25 ਜੂਨ ਤੱਕ ਮੁਲਤਵੀ ਕੀਤੀ ਹੋਈ ਹੈ। ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਚੋਕਸੀ ਡੌਮੀਨਿਕਾ ਅਥਾਰਿਟੀਜ਼ ਦੀ ਹਿਰਾਸਤ ਵਿੱਚ ਹੀ ਰਹੇਗਾ ਤੇ ਕਾਨੂੰਨੀ ਕਾਰਵਾਈ ਜਾਰੀ ਹੈ। –ਪੀਟੀਆਈ