ਨਵੀਂ ਦਿੱਲੀ, 18 ਜੂਨ
ਸਿੱਖਿਆ ਮੰੰਤਰਾਲਾ ਇੰਜਨੀਅਰਿੰਗ ਤੇ ਮੈਡੀਕਲ ਕੋਰਸਾਂ ਵਿੱਚ ਦਾਖ਼ਲਿਆਂ ਲਈ ਕ੍ਰਮਵਾਰ ਲਈਆਂ ਜਾਣ ਵਾਲੀਆਂ ਜੇਈਈ-ਮੇਨਜ਼ ਤੇ ਨੀਟ ਪ੍ਰੀਖਿਆਵਾਂ ਬਾਰੇ ਜਲਦੀ ਹੀ ਫੈਸਲਾ ਲਏਗਾ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਈਈ-ਮੇਨਜ਼ ਤੇ ਨੀਟ-ਅੰਡਰ ਗ੍ਰੈਜੂਏਟ ਦੀਆਂ ਬਕਾਇਆ ਪ੍ਰੀਖਿਆਵਾਂ ਨੂੰ ਪਹਿਲੀ ਅਗਸਤ ਨੂੰ ਲੈਣ ਜਾਂ ਨਾ ਲੈਣ ਬਾਰੇ ਵਿਚਾਰ ਚਰਚਾ ਜਾਰੀ ਹੈ ਤੇ ਜਲਦੀ ਹੀ ਕੋਈ ਫੈਸਲਾ ਲਿਆ ਜਾਵੇਗਾ। -ਪੀਟੀਆਈ