ਬ੍ਰਿਸਟਲ, 17 ਜੂਨ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੇ ਅੱਜ ਇੱਥੇ ਇੰਗਲੈਂਡ ਖ਼ਿਲਾਫ਼ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਪਾਰੀ ਦੀ ਚੰਗੀ ਸ਼ੁਰੂਆਤ ਕੀਤੀ। ਭਾਰਤੀ ਟੀਮ ਨੇ ਇੱਕ ਵਿਕਟ ਦੇ ਨੁਕਸਾਨ ’ਤੇ 178 ਦੌੜਾਂ ਬਣਾ ਲਈਆਂ ਸਨ। ਭਾਰਤੀ ਦੀ ਪਹਿਲੀ ਵਿਕਟ ਸ਼ੈਫਾਲੀ ਵਰਮਾ (96) ਦੇ ਰੂਪ ਵਿੱਚ ਡਿੱਗੀ। ਮੇਜ਼ਬਾਨ ਟੀਮ ਨੇ ਪਹਿਲੀ ਪਾਰੀ ਵਿੱਚ 396 ਦੌੜਾਂ ਬਣਾਈਆਂ, ਜੋ ਭਾਰਤ ਖ਼ਿਲਾਫ਼ ਕਿਸੇ ਵੀ ਟੀਮ ਦਾ ਸਰਬੋਤਮ ਸਕੋਰ ਹੈ। ਅੱਜ ਇੰਗਲੈਂਡ ਨੇ ਦੂਜੇ ਦਿਨ ਦੀ ਖੇਡ ਛੇ ਵਿਕਟਾਂ ’ਤੇ ਬਣਾਈਆਂ 296 ਦੌੜਾਂ ਤੋਂ ਸ਼ੁਰੂ ਕੀਤੀ ਸੀ ਪਰ ਜਲਦ ਹੀ ਪੂਰੀ ਟੀਮ 396 ਦੌੜਾਂ ’ਤੇ ਢੇਰ ਹੋ ਗਈ। ਭਾਰਤੀ ਟੀਮ ਵੱਲੋਂ ਸਨੇਹ ਰਾਣਾ ਨੇ 131 ਦੌੜਾਂ ਦੇ ਕੇ 4 ਵਿਕਟਾਂ ਲਈਆਂ ਅਤੇ ਦੀਪਤੀ ਸ਼ਰਮਾ ਨੇ 63 ਦੌੜਾਂ ਦੇ ਕੇ ਤਿੰੰਨ ਵਿਕਟਾਂ ਹਾਸਲ ਕੀਤੀਆਂ। -ਪੀਟੀਆਈ