ਪੱਤਰ ਪ੍ਰੇਰਕ
ਗੜ੍ਹਸ਼ੰਕਰ, 18 ਜੂਨ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਲਈ ਅੱਜ ਕਿਸਾਨ ਬੀਬੀਆਂ ਦਾ ਜਥਾ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਮੀਤ ਪ੍ਰਧਾਨ ਬੀਬੀ ਸੁਭਾਸ਼ ਮੱਟੂ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ। ਜਥੇ ਨੂੰ ਲਖਵਿੰਦਰ ਸਿੰਘ, ਰੌਕੀ ਮੋਇਲਾ ਨੇ ਹਰੀ ਝੰਡੀ ਦਿਖਾਈ। ਇਸ ਮੌਕੇ ਬੀਬੀ ਮੱਟੂ ਨੇ ਕਿਹਾ ਕਿ ਜਥੇ ਵੱਲੋਂ ਦਿੱਲੀ ਮੋਰਚੇ ’ਤੇ ਕਿਸਾਨਾਂ ਨੂੰ ਸੁਰਿੰਦਰ ਸਿੰਘ ਸੰਘਾ ਕੈਨੇਡਾ ਵੱਲੋਂ ਭੇਜੀ ਇਕ ਲੱਖ ਵੀਹ ਹਜ਼ਾਰ ਰੁਪਏ ਦੀ ਆਰਥਿਕ ਮੱਦਦ ਸੌਂਪੀ ਜਾਵੇਗੀ। ਇਸ ਮੌਕੇ ਕਾਮਰੇਡ ਦਰਸ਼ਨ ਮੱਟੂ ਕਾਮਰੇਡ ਅੱਛਰ ਸਿੰਘ ਬਿਲੜੋਂ, ਹਰਭਜਨ ਸਿੰਘ ਅਟਵਾਲ, ਰਵਿੰਦਰ ਕੁਮਾਰ ਨੀਟਾ, ਕੇਵਲ ਸਿੰਘ ਮਾਨ, ਕੈਪਟਨ ਕਰਨੈਲ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।