ਜਸਬੀਰ ਸਿੰਘ ਚਾਨਾ
ਫਗਵਾੜਾ, 20 ਜੂਨ
ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਪਿੰਡ ਰਿਹਾਣਾ ਜੱਟਾਂ ਲਾਗੇਂ ਪੈਂਦੇ ਪਿੰਡ ਬਘਾਣਾ ’ਚ ਭੱਠੇ ਉਤੇ ਕੰਮ ਕਰਦੇ ਇੱਕ ਚੌਕੀਦਾਰ ਦਾ ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਨੇ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਭੱਠੇ ਤੋਂ ਟਰੈਕਟਰ ਚੋਰੀ ਕਰ ਕੇ ਲੈ ਗਏ। ਐੱਸਪੀ ਸਰਬਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਦੇਸ ਰਾਜ (35) ਪੁੱਤਰ ਬੁਹਾਨੀ ਵਾਸੀ ਪਿੰਡ ਬਘਾਣਾ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਉਮਾ ਨੇ ਦੱਸਿਆ ਕਿ ਘਰ ਨਾ ਪਰਤਣ ’ਤੇ ਜਦੋਂ ਉਨ੍ਹਾਂ ਨੇ ਆਪਣੀ ਪਤੀ ਨੂੰ ਫ਼ੋਨ ਕੀਤਾ ਤਾਂ ਉਹ ਬੰਦ ਆ ਰਿਹਾ ਸੀ। ਐੱਸਪੀ ਸਰਬਜੀਤ ਸਿੰਘ ਵਾਹੀਆ ਤੇ ਐੱਸਐੱਚਓ ਜਨਕ ਰਾਜ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਹੈ।