ਪੇਸ਼ਾਵਰ, 20 ਜੂਨ
ਪਾਕਿਸਤਾਨ ਦੇ ਗੜਬੜ ਵਾਲੇ ਖੈਬਰ ਪਖ਼ਤੂਨਖਵਾ ਪ੍ਰਾਂਤ ਵਿਚ ਇਕ ਮੁਕਾਬਲੇ ’ਚ ਇਕ ਸੈਨਿਕ ਦੀ ਮੌਤ ਹੋ ਗਈ ਅਤੇ ਹਾਲ ਹੀ ਵਿਚ ਸੁਰੱਖਿਆ ਬਲਾਂ ਦੇ ਜਵਾਨਾਂ ’ਤੇ ਹਮਲਿਆਂ ਲਈ ਜ਼ਿੰਮੇਵਾਰ ਦੋ ਅਤਿਵਾਦੀ ਹਲਾਕ ਹੋ ਗਏ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅੰਤਰ-ਸੇਵਾਵਾਂ ਲੋਕ ਸੰਪਰਕ ਵੱਲੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਦੱਸਿਆ ਗਿਆ ਕਿ ਸ਼ਨਿਚਰਵਾਰ ਰਾਤ ਉੱਤਰੀ ਵਜ਼ੀਰਿਸਤਾਨ ਦੇ ਬੋਬਾਰ ਇਲਾਕਿਆਂ ਅਤੇ ਸਪਿੰਨ ਵਾਮ ਤਹਿਸੀਲ ਵਿਚ ਮੁਕਾਬਲੇ ਦੌਰਾਨ ਸੈਨਿਕ ਨਜ਼ਾਕਤ ਖਾਨ (32) ਦੀ ਮੌਤ ਹੋ ਗਈ ਅਤੇ ਦੋ ਅਤਿਵਾਦੀ ਵੀ ਹਲਾਕ ਹੋ ਗਏ। -ਪੀਟੀਆਈ