ਪੱਤਰ ਪ੍ਰੇਰਕ
ਯਮੁਨਾਨਗਰ, 20 ਜੂਨ
ਇੱਥੋਂ ਦੀ ਜੰਮੂ ਕਲੋਨੀ ਵਿੱਚ ਇੱਕ ਰਿਟਾਇਰਡ ਫੌਜੀ ਨੇ ਨੌਜੁਆਨਾਂ ਨੂੰ ਆਪਣੇ ਘਰ ਮੂਹਰੇ ਮੋਟਰਸਾਈਕਲਾਂ ਖੜ੍ਹੀਆਂ ਕਰਨ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਨੇ ਉਸ ‘ਤੇ ਜਾਨ ਲੇਵਾ ਹਮਲਾ ਕਰ ਦਿੱਤਾ। ਸੇਵਾ ਮੁਕਤ ਫੌਜੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਸ਼ਰਾਰਤੀ ਗਲੀ ਵਿੱਚ ਬੇਤਰਤੀਬੇ ਮੋਟਰਸਾਈਕਲ ਖੜ੍ਹੇ ਕਰ ਜਾਂਦੇ ਸਨ ਅਤੇ ਟੋਲੀਆਂ ਬਣਾ ਕੇ ਖੜ੍ਹੇ ਰਹਿੰਦੇ ਹਨ ਜਿਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ। ਅੱਜ ਜਿਵੇਂ ਹੀ ਉਸ ਨੇ ਮੋਟਰਸਾਈਕਲਾਂ ਖੜੀਆਂ ਕਰਨ ਤੋਂ ਰੋਕਿਆ ਤਾਂ ਉਹ ਕੁਝ ਸਮੇਂ ਬਾਅਦ ਹੀ ਨੌਜਵਾਨ ਲਾਠੀਆਂ ਅਤੇ ਡੰਡੇ ਲੈ ਕੇ ਆ ਗਏ ਤੇ ਉਸ ਤੇ ਹਮਲਾ ਕਰ ਦਿੱਤਾ। ਲੋਕਾਂ ਦਾ ਕਹਿਣਾ ਸੀ ਕਿ ਸੇਵਾਮੁਕਤ ਫੌਜੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਗਾਂਧੀਨਗਰ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈੇ।