ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਜੂਨ
ਇੱਥੋਂ ਦੇ ਪੀਪੀਆਰ ਮਾਰਕੀਟ ਵਿੱਚ ਇੱਕ ਬਜ਼ੁਰਗ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਹਿਮ ਫੈਲ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਪੁਲੀਸ ਮੌਕੇ ’ਤੇ ਪਹੁੰਚ ਗਈ। ਮ੍ਰਿਤਕ ਦੀ ਪਛਾਣ ਰਾਮਪਾਲ (70) ਵਾਸੀ ਸੋਫੀ ਪਿੰਡ ਵਜੋਂ ਹੋਈ । ਸਥਾਨਕ ਲੋਕਾਂ ਦੀ ਜਾਣਕਾਰੀ ਅਨੁਸਾਰ ਮ੍ਰਿਤਕ ਇੱਥੇ ਮਾਰਕੀਟ ਵਿੱਚ ਹੀ ਸੁਰੱਖਿਆ ਗਾਰਡ ਵੱਜੋਂ ਕੰਮ ਕਰ ਰਿਹਾ ਸੀ। ਮ੍ਰਿਤਕ ਦੇ ਸਰੀਰ ’ਤੇ ਕੋਈ ਸੱਟ ਚੋਟ ਦਾ ਨਿਸ਼ਾਨ ਨਹੀਂ ਸੀ ਤੇ ਇਹ ਕਿਹਾ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਰਾਮਪਾਲ ਦੀ ਮੌਤ ਹੋਈ ਹੋਵੇਗੀ। ਪੁਲੀਸ ਨੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਸੀ । ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ’ਤੇ ਉਨ੍ਹਾਂ ਨੂੰ ਲਾਸ਼ ਸੌਂਪ ਦਿੱਤੀ ਗਈ ਸੀ।