ਪੱਤਰ ਪ੍ਰੇਰਕ
ਭਦੌੜ, 22 ਜੂਨ
ਇੱਥੇ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਮਾ ਸਿੰਘ ਪੁੱਤਰ ਬੂਟਾ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਰਮਾ ਦਿਹਾੜੀ ਕਰਦਾ ਸੀ। ਬੀਤੇ ਕੁੱਝ ਸਮੇਂ ਤੋਂ ਉਹ ਨਸ਼ਾ ਕਰਨ ਲੱਗ ਗਿਆ ਸੀ। ਅੱਜ ਦੁਪਹਿਰੇ ਤਲਵੰਡੀ ਰੋਡ ’ਤੇ ਝੋਨਾ ਲਗਾ ਰਹੇ ਮਜ਼ਦੂਰਾਂ ਨੇ ਦੇਖਿਆ ਕਿ ਕੱਸੀ ਕੋਲ ਕਰਮਾ ਡਿੱਗਿਆ ਪਿਆ ਹੈ। ਜਦ ਉਨ੍ਹਾਂ ਉਸ ਨੂੰ ਪਲਟ ਕੇ ਦੇਖਿਆ ਤਾਂ ਉਸ ਦੀ ਗਰਦਨ ਵਿੱਚ ਸਰਿੰਜ ਲੱਗੀ ਹੋਈ ਸੀ। ਥਾਣਾ ਮੁਖੀ ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਚਿੱਟੇ ਕਾਰਨ ਭਦੌੜ ਵਿੱਚ ਪਹਿਲਾਂ ਵੀ ਕੋਈ ਮੌਤਾਂ ਹੋ ਚੁੱਕੀਆਂ ਹਨ।