ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਜੂਨ
ਇਥੋਂ ਦੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਲਹਿਰਾ ਵਿਕਾਸ ਮੰਚ ਦੇ ਸੀਨੀਅਰ ਆਗੂ ਦੁਲਾਰ ਚੰਦ ਗੋਇਲ ਦਾ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੱਜ ਸਵੇਰੇ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ’ਚ ਵੱਖ ਵੱਖ ਰਾਜਸੀ ਪਾਰਟੀਆਂ, ਸਮਾਜ ਸੇਵੀ ਜਥੇਬੰਦੀਆਂ ਅਤੇ ਸ਼ਹਿਰੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਿਕਰਯੋਗ ਹੈ ਕਿ ਬੇਸ਼ੱਕ ਸ੍ਰੀ ਦੁਲਾਰ ਗੋਇਲ ਇਸ ਵਾਰ ਕੌਂਸਲ ਚੋਣਾਂ ਹਾਰ ਗਏ ਸਨ ਪਰ ਪਰਿਵਾਰ ਦੇ ਤਿੰਨ ਮੈਂਬਰ ਐਡਵੋਕੇਟ ਗੋਰਵ ਗੋਇਲ, ਭਰਜਾਈ ਨੈਸ਼ਨਲ ਅਵਾਰਡੀ ਕਾਂਤਾ ਗੋਇਲ ਤੇ ਭਰਾ ਦੀ ਨੂੰਹ ਮੰਜੂ ਗੋਇਲ ਨਗਰ ਕੌਂਸਲ ਚੁੱਣੇ ਗਏ ਸਨ। ਉਹ ਲਹਿਰਾ ਵਿਕਾਸ ਮੰਚ ਦੇ ਕਨਵੀਨਰ ਐਡਵੋਕੇਟ ਵਰਿੰਦਰ ਗੋਇਲ ਦੇ ਛੋਟੇ ਚਚੇਰੇ ਭਰਾ ਸਨ। ਉਹ ਆਪਣੇ ਪਿੱਛੇ ਦੋ ਲੜਕੀਆਂ ਤੇ ਇੱਕ ਲੜਕਾ ਛੱਡ ਗਏ ਹਨ।