ਲੰਡਨ, 23 ਜੂਨ
ਪੰਜਾਬ ਨੈਸ਼ਨਲ ਬੈਂਕ ਨਾਲ ਸਬੰਧਤ ਕਰੀਬ ਦੋ ਅਰਬ ਡਾਲਰ ਦੇ ਘੁਟਾਲੇ ’ਚ ਲੋੜੀਂਦੇ ਨੀਰਵ ਮੋਦੀ ਦੀ ਭਾਰਤ ਨੂੰ ਹਵਾਲਗੀ ਰੋਕਣ ਸਬੰਧੀ ਅਪੀਲ ਬ੍ਰਿਟੇਨ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ। ਇਸ ਤਰ੍ਹਾਂ ਉਹ ਹਵਾਲਗੀ ਰੋਕਣ ਸਬੰਧੀ ਅਪੀਲ ਦੇ ਪਹਿਲੇ ਪੜਾਅ ’ਚ ਆਪਣੀ ਜੰਗ ਹਾਰ ਗਿਆ ਹੈ ਅਤੇ ਹੁਣ ਉਸ ਕੋਲ ਜ਼ੁਬਾਨੀ ਸੁਣਵਾਈ ਲਈ ਨਵੇਂ ਸਿਰੇ ਤੋਂ ਅਪੀਲ ਦਾਖ਼ਲ ਕਰਨ ਲਈ ਸਿਰਫ਼ ਪੰਜ ਦਿਨ ਦਾ ਸਮਾਂ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਅਪਰੈਲ ’ਚ ਨੀਰਵ ਮੋਦੀ ਨੂੰ ਭਾਰਤ ਹਵਾਲੇ ਕੀਤੇ ਜਾਣ ਦਾ ਹੁਕਮ ਦਿੱਤਾ ਸੀ। -ਪੀਟੀਆਈ