ਅੰਮ੍ਰਿਤਸਰ: ਕਰੋਨਾ ਮਹਾਮਾਰੀ ਦੇ ਚਲਦਿਆਂ ਅੱਜ ਇੱਥੇ ਮਥੂਟ ਫਾਇਨਾਂਸ ਕੰਪਨੀ ਨੇ ਕਰੋਨਾ ਮਰੀਜ਼ਾਂ ਦੀ ਮਦਦ ਲਈ ਗੁਰੂ ਨਾਨਕ ਦੇਵ ਹਸਪਤਾਲ ਨੂੰ ਬੈੱਡ, ਮਾਸਕ ਤੇ ਹੋਰ ਸਬੰਧਤ ਸਮਾਨ ਭੇਟ ਕੀਤਾ। ਕੰਪਨੀ ਦੇ ਖੇਤਰੀ ਮੈਨੇਜਰ ਕੇ. ਡੀ. ਕੰਵਰ ਨੇ ਦੱਸਿਆ ਕੰਪਨੀ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧਕਾਂ ਨੂੰ ਕਰੋਨਾ ਮਰੀਜ਼ਾਂ ਲਈ ਦਿੱਤੇ ਸਾਮਾਨ ਵਿੱਚ 15 ਬੈੱਡ, 200 ਆਕਸੀਮੀਟਰ, 100 ਥਰਮਾਮੀਟਰ, 100 ਸਟੀਮਰ ਅਤੇ 500 ਮਾਸਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰਾ ਸਾਮਾਨ ਕੰਪਨੀ ਦੇ ਚੇਅਰਮੈਨ ਸਵਰਗੀ ਐਮ.ਜੀ. ਜੌਰਜ ਮਥੂਟ ਦੀ ਯਾਦ ਵਿੱਚ ਦਿੱਤਾ ਗਿਆ ਹੈ। ਇਹ ਸਾਮਾਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੰਵਰਦੀਪ ਸਿੰਘ ਦੀ ਹਾਜ਼ਰੀ ਵਿਚ ਹਸਪਤਾਲ ਦੇ ਅਮਲੇ ਨੂੰ ਸੌਂਪਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਮੈਨੇਜਰ ਜਸਬੀਰ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਰਵਿੰਦਰ ਸ਼ਰਮਾ, ਗੁਰਮੀਤ ਸਿੰਘ ਤੇ ਰਾਹੁਲ ਕੁਮਾਰ ਆਦਿ ਹਾਜ਼ਰ ਸਨ। -ਟਨਸ