ਨਵੀਂ ਦਿੱਲੀ, 24 ਜੂਨਰਿਲਾਇੰਸ ਇੰਡਸਟਰੀਜ਼ ਲਿਮਟਡ (ਆਰਆਈਐੱਲ) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਵੀਰਵਾਰ ਨੂੰ ਕਿਹਾ ਕਿ ਗੂਗਲ ਅਤੇ ਜੀਓ ਵੱਲੋਂ ਸਾਂਝੇ ਤੌਰ ’ਤੇ ਵਿਕਸਤ ਕੀਤਾ ਗਿਆ ਜੀਓਫੋਨ ਨੈਕਸਟ 10 ਸਤੰਬਰ ਤੋਂ ਬਾਜ਼ਾਰ ’ਚ ਆ ਜਾਵੇਗਾ। ਇਸ ਨਾਲ ਇਹ ਵਿਸ਼ਵਵਿਆਪੀ ਸਭ ਤੋਂ ਕਿਫਾਇਤੀ ਸਮਾਰਟਫੋਨ ਬਣ ਜਾਵੇਗਾ। ਅੰਬਾਨੀ ਨੇ ਰਿਲਾਇੰਸ ਜੀਓ ਅਤੇ ਗੂਗਲ ਦੀ ਭਾਈਵਾਲੀ ਵਿਚ ਨਵੇਂ ਸਮਾਰਟਫੋਨ ਦਾ ਐਲਾਨ ਆਰਆਈਐੱਲ ਦੀ 44 ਵੀਂ ਸਾਲਾਨਾ ਜਨਰਲ ਮੀਟਿੰਗ ਵਿਚ ਕੀਤਾ।