ਫਗਵਾੜਾ: ਇਥੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ ਨਗਰ ਕੀਰਤਨ ਸਜਾਇਆ ਗਿਆ। ਜੋ ਗੁਰਦੁਆਰਾ ਛੇਂਵੀ ਪਾਤਸ਼ਾਹੀ ਚੌੜਾ ਖੂਹ ਤੋਂ ਪੰਜ ਪਿਆਰਿਆਂ ਦੀ ਅਗਵਾਈ ’ਚ ਸ਼ੁਰੂ ਹੋਇਆ ਤੇ ਮੇਹਲੀ ਗੇਟ, ਖਲਵਾੜਾ ਗੇਟ, ਟੂਟੀਆ ਵਾਲਾ ਗੁਰਦੁਆਰਾ, ਡੱਡਲ ਮੁਹੱਲਾ, ਨਿੰਮਾ ਚੌਂਕ, ਰਾਮਗੜ੍ਹੀਆਂ ਗੁਰਦੁਆਰਾ ਰੋਡ, ਗਊਸ਼ਾਲਾ ਰੋਡ, ਬੰਗਾ ਰੋਡ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ। ਇਸ ਦੌਰਾਨ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਦਿਖਾਏ ਤੇ ਸੰਗਤਾਂ ਨੇ ਵਾਹਿਗੁਰੂ ਦਾ ਜਾਪ ਕੀਤਾ। ਇਸ ਮੌਕੇ ਏਕਮ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ, ਨਰਿੰਦਰ ਸਿੰਘ ਮੈਨੇਜਰ ਗੁਰਦੁਆਰਾ ਸੂਖਚੈਨਆਣਾ ਸਾਹਿਬ, ਹੈੱਡ ਗ੍ਰੰਥੀ ਦਲਜੀਤ ਸਿੰਘ ਵੀ ਸ਼ਾਮਲ ਸਨ। -ਪੱਤਰ ਪ੍ਰੇਰਕ