ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੀ ਲੋਕ ਲੇਖਾ ਕਮੇਟੀ (ਪੀੲੇਸੀ) ਵਿੱਚ ਮੈਂਬਰ ਵਜੋਂ ਮੁਕੁਲ ਰੌਏ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਜਦੋਂ ਮੁੱਖ ਮੰੰਤਰੀ ਨੂੰ ਸਵਾਲ ਪੁੱਛਿਆ ਕਿ ਰੌਏ ਤਾਂ ਭਾਜਪਾ ਦੀ ਟਿਕਟ ’ਤੇ ਵਿਧਾਇਕ ਹਨ ਤਾਂ ਮਮਤਾ ਨੇ ਕਿਹਾ ਕਿ ਕਮੇਟੀ ਦੀ ਮੈਂਬਰੀ ਲਈ ਕੋਈ ਵੀ ਨਾਮਜ਼ਦਗੀ ਭਰ ਸਕਦਾ ਹੈ ਤੇ ਆਖਰੀ ਫੈਸਲਾ ਸਪੀਕਰ ਨੇ ਲੈਣਾ ਹੈ। -ਪੀਟੀਆਈ