ਨਾਗਪੁਰ, 25 ਜੂਨ
ਇਕ ਮਹੀਨੇ ਵਿਚ ਦੂਜੀ ਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੀਐੱਮਐੱਲਏ ਮਾਮਲੇ ਵਿੱਚ ਅੱਜ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਮੁੰਬਈ ਤੇ ਨਾਗਪੁਰ ਸਥਿਤ ਘਰਾਂ ’ਤੇ ਛਾਪੇ ਮਾਰੇ। ਈਡੀ ਦੀ ਟੀਮ ਪੁਲੀਸ ਅਤੇ ਕੇਂਦਰੀ ਪੁਲੀਸ ਬਲਾਂ ਨਾਲ ਦੇਸ਼ਮੁਖ ਦੀ ਰਿਹਾਇਸ਼ ‘ਤੇ ਪਹੁੰਚੀ।