ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 25 ਜੂਨ
ਸਿਵਲ ਹਸਪਤਾਲ ਅੰਬਾਲਾ ਛਾਉਣੀ ਵਿਚ ਸਥਿਤ ਡੀਸੀਡੀਸੀ ਡਾਇਲੇਸਿਸ ਸੈਂਟਰ ਵਿਚ ਮਰੀਜ਼ ਨੂੰ ਖ਼ੂਨ ਚੜ੍ਹਾਉਂਦੇ ਸਮੇਂ ਲਾਪ੍ਰਵਾਹੀ ਕਰਨ ਕਰਕੇ ਮਰੀਜ਼ ਦੀ ਮੌਤ ਹੋਣ ਦੇ ਮਾਮਲੇ ਵਿਚ ਪੁਲੀਸ ਨੇ ਤਕਨੀਸ਼ੀਅਨ ਰਾਹੁਲ ਦੇ ਖ਼ਿਲਾਫ਼ ਧਾਰਾ 304ਏ ਤਹਿਤ ਕੇਸ ਦਰਜ ਕੀਤਾ ਹੈ। ਇਹ ਮਾਮਲਾ ਇਸ ਸਾਲ ਜਨਵਰੀ ਮਹੀਨੇ ਦਾ ਹੈ। ਮ੍ਰਿਤਕ ਦੇ ਪੁੱਤਰ ਨਵੀਨ ਸ਼ਰਮਾ ਵਾਸੀ ਅਧੋਇਆ ਹਿੰਦੂਆਨ ਨੇ ਤਕਨੀਸ਼ੀਅਨ ਦੀ ਲਾਪਰਵਾਹੀ ਸਬੰਧੀ ਗ੍ਰਹਿ ਅਤੇ ਸਿਹਤ ਮੰਤਰੀ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਤੇ ਕਾਰਵਾਈ ਕੀਤੀ ਗਈ ਹੈ। ਮਾਮਲੇ ਦੀ ਜਾਂਚ ਮਗਰੋਂ ਐੱਸਐੱਸਪੀ ਦੇ ਨਿਰਦੇਸ਼ਾਂ ’ਤੇ ਤਕਨੀਸ਼ੀਅਨ ਖ਼ਿਲਾਫ਼ ਉਕਤ ਕੇਸ ਦਰਜ ਕੀਤਾ ਗਿਆ ਹੈ।