ਕਾਨਪੁਰ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸਥਾਨਕ ਦੌਰੇ ਦੌਰਾਨ ਅੱਜ ਪੁਲੀਸ ਵੱਲੋਂ ਆਵਾਜਾਈ ਰੋਕੀ ਗਈ ਅਤੇ ਟਰੈਫਿਕ ਵਿੱਚ ਫਸਣ ਕਾਰਨ ਇਕ ਬਿਮਾਰ ਔਰਤ ਦੀ ਮੌਤ ਹੋ ਗਈ। ਉਸ ਨੂੰ ਇਲਾਜ ਲਈ ਕਾਕਾਦੇਵ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਸੀ। ਰਾਸ਼ਟਰਪਤੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਇਸੇ ਦੌਰਾਨ ਇਕ ਸਬ-ਇੰਸਪੈਕਟਰ ਤੇ ਤਿੰਨ ਹੈੱਡ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਕਮਿਸ਼ਨਰ ਅਸੀਮ ਅਰੁਣ ਨੇ ਦੱਸਿਆ ਕਿ ਜਿਸ ਔਰਤ ਦੀ ਮੌਤ ਹੋਈ ਹੈ ਉਸ ਦੀ ਪਛਾਣ ਵੰਦਨਾ ਮਿਸ਼ਰਾ ਵਜੋਂ ਹੋਈ ਹੈ ਜੋ ਕਿ ਇੰਡੀਅਨ ਇੰਡਸਟਰੀਜ਼ ਐਸੋਸੀਏਸ਼ਨ ਦੀ ਕਾਨਪੁਰ ਚੈਪਟਰ ਦੀ ਮਹਿਲਾ ਵਿੰਗ ਦੀ ਪ੍ਰਧਾਨ ਸੀ। -ਏਜੰਸੀ