ਸ਼ਗਨ ਕਟਾਰੀਆ
ਜੈਤੋ, 25 ਜੂਨ
ਇੱਥੇ ਨਹਿਰੂ ਪਾਰਕ ਕੋਲ ਪਾਵਰਕੌਮ ਦੀ ਖੰਡਰ ’ਚ ਤਬਦੀਲ ਕਲੋਨੀ ਵਿੱਚੋਂ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਲਾਸ਼ ਬਰਾਮਦ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਨੇੜਲੇ ਪਿੰਡ ਕਰੀਰਵਾਲੀ ਦੇ ਅਜੈਪਾਲ ਸਿੰਘ ਪੁੱਤਰ ਬੂਟਾ ਸਿੰਘ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 25 ਸਾਲ ਦੱਸੀ ਗਈ ਹੈ ਅਤੇ ਉਹ ਸ਼ਾਦੀਸ਼ੁਦਾ ਸੀ। ਲੋਕਾਂ ’ਚ ਚਰਚਾ ਹੈ ਕਿ ਉਹ ਕਥਿਤ ਤੌਰ ’ਤੇ ਨਸ਼ੇ ਦਾ ਆਦੀ ਸੀ। ਪਤਾ ਲੱਗਣ ’ਤੇ ਨੌਜਵਾਨ ਵੈਲਫੇਅਰ ਕਲੱਬ ਦੇ ਵਾਲੰਟੀਅਰ ਅਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਤੋਂ ਹੀ ਲੱਗੇਗਾ। ਐਸਐਚਓ ਜੈਤੋ ਰਾਜੇਸ਼ ਕੁਮਾਰ ਨੇ ਪਿੰਡ ਵਾਸੀਆਂ ਅਤੇ ਮਰਹੂਮ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਕਿਹਾ ਕਿ ਅਜੈਪਾਲ ਸ਼ਰਾਬ ਪੀਂਦਾ ਸੀ।