ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਸੈਨਿਕ ਸਕੂਲ ਦੀ ਉਸਾਰੀ ਲਈ ਕੀਤੇ ਗਏ ਸਮਝੌਤੇ ਨੂੰ ਜਲਦ ਪ੍ਰਵਾਨਗੀ ਦਿੱਤੀ ਜਾਵੇ ਅਤੇ ਬਠਿੰਡਾ ਵਿੱਚ ਤੀਸਰੇ ਸੈਨਿਕ ਸਕੂਲ ਦੀ ਉਸਾਰੀ ਲਈ ਮਨਜ਼ੂਰੀ ਦਿੱਤੀ ਜਾਵੇ। ਸ੍ਰੀ ਰਾਜਨਾਥ ਨੂੰ ਲਿਖੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੱਖਿਆ ਮੰਤਰਾਲੇ ਵੱਲੋਂ ਪ੍ਰਵਾਨਗੀ ਮਿਲਣ ਮਗਰੋਂ ਪੰਜਾਬ ਸਰਕਾਰ ਵੱਲੋਂ ਤੀਸਰੇ ਸੈਨਿਕ ਸਕੂਲ ਲਈ ‘ਮੈਮੇਰੰਡਮ ਆਫ ਐਗਰੀਮੈਂਟ’ ਉੱਤੇ ਜਲਦ ਹੀ ਹਸਤਾਖਰ ਕੀਤੇ ਜਾਣਗੇ। -ਆਈਏਐੱਨਐੱਸ