ਜਸਬੀਰ ਸਿੰਘ ਚਾਨਾ
ਫਗਵਾੜਾ, 26 ਜੂਨ
ਬੀਤੀ ਰਾਤ ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਸਥਿਤ ਮੁਹੱਲਾ ਧਰਮਕੋਟ ਦੇ ਦੋ ਨੌਜਵਾਨਾਂ ਨੂੰ ਮੌਤ ਉਸ ਸਮੇਂ ਇੱਕ ਮਿੰਟ ’ਚ ਹੀ ਲੈ ਉੱਡੀ ਜਦੋਂ ਉਹ ਆਪਣੇ ਘਰੋਂ ਸਿਰਫ਼ 100 ਫੁੱਟ ਦੀ ਦੂਰੀ ਤੇ ਜਾ ਕੇ ਸੜਕ ’ਤੇ ਚੜ੍ਹਨ ਲੱਗੇ ਤਾਂ ਭਾਰੇ ਵਾਹਨ ਦੀ ਲਪੇਟ ’ਚ ਆ ਗਏ ਜਿਸ ਕਾਰਨ ਇੱਕ ਨੌਜਵਾਨ ਦਾ ਸਿਰ ਬੁਰੀ ਤਰ੍ਹਾਂ ਫਿਸ ਗਿਆ ਤੇ ਦੂਸਰੇ ਦੀ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਜਾਂਚ ਅਧਿਕਾਰੀ ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀ ਪਛਾਣ ਸਾਜਨ ਪੁੱਤਰ ਕਸ਼ਮੀਰੀ ਲਾਲ, ਅਭਿਸ਼ੇਕ ਕੁਮਾਰ (20) ਪੁੱਤਰ ਸੁਖਦੇਵ ਰਾਮ ਵਾਸੀ ਮੁਹੱਲਾ ਧਰਮਕੋਟ ਵਜੋਂ ਹੋਈ ਹੈ। ਨੌਜਵਾਨ ਖਾਣ ਲਈ ਸਾਮਾਨ ਲੈਣ ਗਏ ਸਨ।