ਨਵੀਂ ਦਿੱਲੀ, 1 ਜੁਲਾਈ
ਦੱਖਣੀ ਦਿੱਲੀ ਦੇ ਗੌਤਮ ਨਗਰ ਵਿਚ ਝਗੜੇ ਦੌਰਾਨ ਇਥੇ ਏਮਸ ਦੇ ਦੋ ਡਾਕਟਰਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਸ) ਦੇ ਕੁਝ ਡਾਕਟਰ ਗੌਤਮ ਨਗਰ ਵਿੱਚ ਭਗਤ ਸਿੰਘ ਵਰਮਾ ਪਰੌਂਡੇ ਵਾਲੇ ਦੀ ਦੁਕਾਨ ’ਤੇ ਗਏ ਅਤੇ ਕਥਿਤ ਤੌਰ ’ਤੇ ਉਥੇ ਸ਼ਰਾਬ ਪੀਤੀ। ਡਿਪਟੀ ਕਮਿਸ਼ਨਰ (ਦੱਖਣ) ਦੇ ਪੁਲੀਸ ਕਮਿਸ਼ਨਰ ਅਤੁਲ ਕੁਮਾਰ ਠਾਕੁਰ ਨੇ ਕਿਹਾ, “ਡਾਕਟਰਾਂ ਅਤੇ ਦੁਕਾਨਦਾਰਾਂ ਵਿਚਕਾਰ ਇਸ ਦੌਰਾਨ ਬਹਿਸ ਹੋ ਗਈ, ਜਿਸ ਮਗਰੋਂ ਦੋਵਾਂ ਧਿਰਾਂ ਨੇ ਕਥਿਤ ਤੌਰ ’ਤੇ ਇੱਕ ਦੂਜੇ ਉੱਤੇ ਹਮਲਾ ਕੀਤਾ।” ਪੁਲੀਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਦੋ ਡਾਕਟਰ ਅਤੇ ਦੁਕਾਨਦਾਰ ਭਗਤ ਸਿੰਘ ਵਰਮਾ ਅਤੇ ਉਸ ਦੇ ਬੇਟੇ ਅਭਿਸ਼ੇਕ ਦੇ ਸੱਟਾਂ ਲੱਗੀਆਂ। ਡੀਸੀਪੀ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।