Wednesday, March 22, 2023
  • About
  • Advertise
  • Careers
  • Contact
Punjabispectrum
  • ਪੰਜਾਬ
    • All
    • ਦੋਆਬਾ
    • ਮਾਝਾ
    • ਮਾਲਵਾ

    ਗੁਰੂ ਗੋਬਿੰਦ ਸਿੰਘ ਸਕੂਲ ਵਿੱਚ 11ਵਾਂ ਇਨਾਮ ਵੰਡ ਸਮਾਗਮ

    ਨੌਜਵਾਨ ਨੂੰ ਜ਼ਖ਼ਮੀ ਕਰਕੇ ਤਿੰਨ ਲੱਖ ਦੀ ਨਕਦੀ ਲੁੱਟੀ

    ਰਾਜਸਥਾਨ ਤੋਂ ਪੰਜਾਬ ਆਉਣ ਵਾਲਿਆਂ ਦੀ ਚੈਕਿੰਗ

    ਸੜਕ ਹਾਦਸੇ ’ਚ ਛੇ ਮਜ਼ਦੂਰ ਜ਼ਖ਼ਮੀ

    ਖ਼ਾਲਸਾ ਕਾਲਜ ਬੰਗਾ ’ਚ ਅਥਲੈਟਿਕ ਮੀਟ

    ਵਿਧਾਇਕ ਵੱਲੋਂ 10.68 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ

    ਸਰਕਾਰੀ ਹਦਾਇਤਾਂ ਦਾ ਮਖੌਲ ਉਡਾ ਰਹੇ ਨੇ ਅੰਗਰੇਜ਼ੀ ਵਾਲੇ ਬੋਰਡ

    ਦਲ ਖਾਲਸਾ ਦੇ ਦੋ ਕਾਰਕੁਨ ਪੁਲੀਸ ਵੱਲੋਂ ਕਾਬੂ

    ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਆਗੂ ‘ਆਪ’ ਵਿੱਚ ਸ਼ਾਮਲ

  • ਹਰਿਆਣਾ

    ਤੇਜ਼ ਹਥਿਆਰਾਂ ਨਾਲ ਨੌਜਵਾਨ ਦੀ ਹੱਤਿਆ; ਇੱਕ ਜ਼ਖ਼ਮੀ

    ਐਚ3ਐਨ2 ਦਾ ਕੇਸ ਆਇਆ ਸਾਹਮਣੇ

    ਬ੍ਰਿਟਿਸ਼ ਸਕੂਲ ਪੰਚਕੂਲਾ ਵਿੱਚ ਕਾਰਨੀਵਲ

    ਸਿਰਸਾ: ਪੁਲੀਸ ਨੇ ਪੰਜਾਬ ਨਾਲ ਲੱਗਦੀਆਂ ਹੱਦਾਂ ’ਤੇ ਚੌਕਸੀ ਵਧਾਈ

    ਸਿਰਸਾ: ਸਰਵ ਕਰਮਚਾਰੀ ਸੰਘ ਨੇ ਮੰਗਾਂ ਦੀ ਪੂਰਤੀ ਲਈ ਨਾਅਰੇਬਾਜ਼ੀ ਕੀਤੀ

    ਪੁਲੀਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ

    70 ਅਸਲਾ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼

    ਰੈਸਕਿਊ ਕੀਤੇ ਭੈਣ-ਭਰਾ ਦਾ ਇਕ ਦਿਨ ਵਿਚ ਬਦਲਿਆ ਹੁਲੀਆ

    ਪੁਲੀਸ ਲਾਈਨ ਨੇੜਿਓਂ ਨੌਜਵਾਨ ਅਸਲੇ ਸਣੇ ਗ੍ਰਿਫ਼ਤਾਰ

  • ਦੇਸ਼

    ਭਾਜਪਾ ਸਿਰਫ ਕਿਰਾਏਦਾਰ, ਜਮਹੂਰੀਅਤ ਦੀ ਮਾਲਕ ਨਹੀਂ: ਕਾਂਗਰਸ

    ਜੇਪੀਸੀ ਬਣਾਉਣ ਅਤੇ ਰਾਹੁਲ ਤੋਂ ਮੁਆਫ਼ੀ ਦੀ ਮੰਗ ਨੂੰ ਲੈ ਕੇ ਸੰਸਦ ਠੱਪ

    ਅਡਾਨੀ ਮਾਮਲਾ: ਵਿਰੋਧੀ ਧਿਰਾਂ ਵੱਲੋਂ ਸੰਸਦ ਭਵਨ ਕੰਪਲੈਕਸ ’ਚ ਰੋਸ ਪ੍ਰਦਰਸ਼ਨ

    ਬੀਆਰਐੱਸ ਆਗੂ ਕਵਿਤਾ ਨੇ ਈਡੀ ਨੂੰ ਸੌਂਪੇ ਮੋਬਾਈਲ ਫੋਨ

    ਨੋਟਬੰਦੀ: ਸੁਪਰੀਮ ਕੋਰਟ ਵੱਲੋਂ ਨਿੱਜੀ ਕੇਸਾਂ ’ਤੇ ਵਿਚਾਰ ਕਰਨ ਤੋਂ ਇਨਕਾਰ

    ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਈਡੀ ਤੋਂ ਜਵਾਬ ਤਲਬ

    ਮਹਾਤਮਾ ਗਾਂਧੀ ਦੀ ਪੋਤੀ ਊਸ਼ਾ ਗੋਕਾਨੀ ਦਾ ਦੇਹਾਂਤ

    ਚੋਕਸੀ ਖ਼ਿਲਾਫ਼ ‘ਰੈੱਡ ਨੋਟਿਸ’ ਦੀ ਸੀਬੀਆਈ ਨੇ ਬਹਾਲੀ ਮੰਗੀ

    ਚੋਣ ਬਾਂਡ ਸਕੀਮ ਖ਼ਿਲਾਫ਼ ਪਟੀਸ਼ਨਾਂ ਨੂੰ ਸੰਵਿਧਾਨਕ ਬੈਂਚ ਹਵਾਲੇ ਕਰਨ ਬਾਰੇ ਸੁਣਵਾਈ ਕਰੇਗਾ ਸੁਪਰੀਮ ਕੋਰਟ

  • ਵਿਦੇਸ਼

    ਕਿਸ਼ਿਦਾ ਗੁਪਤ ਢੰਗ ਨਾਲ ਭਾਰਤ ਤੋਂ ਅਚਾਨਕ ਯੂਕਰੇਨ ਪੁੱਜੇ

    ਚੀਨ ਕੋਲ ਯੂਕਰੇਨ ਲਈ ਸ਼ਾਂਤੀ ਯੋਜਨਾ, ਪੱਛਮੀ ਮੁਲਕਾਂ ਦਾ ਤਿਆਰ ਹੋਣਾ ਜ਼ਰੂਰੀ: ਪੂਤਿਨ

    ਅੰਗਰੇਜ਼ੀ ਟੈਸਟ ਘੁਟਾਲਾ: ਸੂਨਕ ਨੂੰ ਕਾਰਵਾਈ ਦੀ ਅਪੀਲ

    ਅਤਿਵਾਦ ਦੇ ਦੋ ਮਾਮਲਿਆਂ ’ਚ ਲਾਹੌਰ ਹਾਈ ਕੋਰਟ ਵੱਲੋਂ ਇਮਰਾਨ ਨੂੰ ਜ਼ਮਾਨਤ

    ਲੰਡਨ ’ਚ ਹਾਈ ਕਮਿਸ਼ਨ ਨਾਲ ਭਾਰਤੀ ਭਾਈਚਾਰੇ ਵੱਲੋਂ ਇਕਜੁੱਟਤਾ ਜ਼ਾਹਿਰ

    ਚੀਨੀ ਘੁਸਪੈਠ: ਅਮਰੀਕਾ ਨੇ ਦਿੱਤੀ ਸੀ ਭਾਰਤ ਨੂੰ ਖ਼ੁਫ਼ੀਆ ਜਾਣਕਾਰੀ

    ਚੀਨੀ ਘੁਸਪੈਠ ਸਬੰਧੀ ਭਾਰਤ ਨੂੰ ਖ਼ੁਫ਼ੀਆ ਜਾਣਕਾਰੀ ਦੇਣ ਬਾਰੇ ਖ਼ਬਰ ਦੀ ਪੁਸ਼ਟੀ ਨਹੀਂ ਕਰ ਸਕਦੇ: ਅਮਰੀਕਾ

    ਯੂਕੇ ਵੱਲੋਂ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ‘ਗੰਭੀਰਤਾ’ ਨਾਲ ਲੈਣ ਦਾ ਭਰੋਸਾ

    ਨੇਪਾਲ: ਪ੍ਰਚੰਡ ਨੇ ਭਰੋਸੇ ਦਾ ਵੋਟ ਹਾਸਲ ਕੀਤਾ

  • ਖੇਡਾਂ

    ਰਾਣੀ ਰਾਮਪਾਲ ਦੇ ਨਾਮ ’ਤੇ ਹਾਕੀ ਸਟੇਡੀਅਮ

    ਡਬਲਿਊਪੀਐੱਲ: ਮੁੰਬਈ ਨੇ ਬੰਗਲੂਰੂ ਨੂੰ ਚਾਰ ਵਿਕਟਾਂ ਨਾਲ ਹਰਾਇਆ

    ਬਜਰੰਗ ਤੇ ਵਿਨੇਸ਼ ਨੂੰ ਵਿਦੇਸ਼ ਵਿੱਚ ਅਭਿਆਸ ਦੀ ਮਨਜ਼ੂਰੀ

    ਰਾਣੀ ਰਾਮਪਾਲ ਦੇ ਨਾਂ ’ਤੇ ਸਟੇਡੀਅਮ, ਇੰਝ ਸਨਮਾਨਿਤ ਹੋਣ ਵਾਲੀ ਪਹਿਲੀ ਖਿਡਾਰਨ

    ਹਾਕੀ ਟੂਰਨਾਮੈਂਟ: ਪੰਜਾਬ ਖਾਸਾ (ਅੰਮ੍ਰਿਤਸਰ) ਦੀ ਟੀਮ ਜੇਤੂ

    ਮਹਿਲਾ ਵਿਸ਼ਵ ਮੁੱਕੇਬਾਜ਼ੀ: ਲਵਲੀਨਾ ਤੇ ਸਾਕਸ਼ੀ ਕੁਆਰਟਰ ਫਾਈਨਲ ਵਿੱਚ

    ਖੇਡਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ: ਅਨੁਰਾਗ

    ਸਟਾਰਕ ਦੀ ਗੇਂਦਬਾਜ਼ੀ ਅੱਗੇ ਭਾਰਤੀ ਸਟਾਰ ਬੱਲੇਬਾਜ਼ ਫੇਲ੍ਹ

    ਆਸਟਰੇਲੀਆ ਵੱਲੋਂ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ

  • ਮਨੋਰੰਜਨ

    ਸਲਮਾਨ ਨੇ ਗੀਤ ‘ਜੀ ਰਹੇ ਥੇ ਹਮ’ ਨੂੰ ਦਿੱਤੀ ਆਵਾਜ਼

    ਚੰਗੀ ਫਿਲਮ ਦੀ ਪ੍ਰਮੋਸ਼ਨ ਦਰਸ਼ਕ ਖ਼ੁਦ ਕਰਦੇ ਹਨ: ਰਾਜਕੁਮਾਰ ਰਾਓ

    ਧਰਮਿੰਦਰ ਦੀ ਸਿਨੇਮਾ ਵਿੱਚ ਵਾਪਸੀ ਤੋਂ ਬੌਬੀ ਦਿਓਲ ਖੁਸ਼

    ਆਸਕਰ ਮਗਰੋਂ ਕੰਮ ’ਤੇ ਪਰਤੇ ‘ਆਰਆਰਆਰ’ ਦੇ ਕਲਾਕਾਰ

    ‘ਮਿਸਿਜ਼ ਚੈਟਰਜੀ ਵਰਸਿਜ਼ ਨੌਰਵੇ’ ਨੇ ਬਾਕਸ ਆਫਿਸ ’ਤੇ ਕੀਤੀ ਚੰਗੀ ਸ਼ੁਰੂਆਤ

    ਕਾਮੇਡੀ ਨਾਲ ਸਕਾਰਾਤਮਕ ਨਜ਼ਰੀਆ ਬਣਿਆ: ਕੁਨਾਲ ਖੇਮੂ

    ਗੁਨੀਤ ਮੋਂਗਾ ਤੇ ਰਾਣੀ ਮੁਖਰਜੀ ਦਰਬਾਰ ਸਾਹਿਬ ਨਤਮਸਤਕ

    ਆਸਕਰ ਐਵਾਰਡ ਸਮਾਗਮ ਮਗਰੋਂ ਵਤਨ ਪਰਤੀ ਦੀਪਿਕਾ ਪਾਦੂਕੋਨ

    ਅਲਾਨਾ ਪਾਂਡੇ ਦੇ ਵਿਆਹ ਸਮਾਗਮ ਮੌਕੇ ਸ਼ਾਹਰੁਖ਼ ਤੇ ਗੌਰੀ ਨੱਚੇ

  • ਕਾਰੋਬਾਰ

    ਡੁੱਬ ਰਹੇ ਕ੍ਰੈਡਿਟ ਸੁਇਸ ਨੂੰ ਯੂਬੀਐੱਸ 3.25 ਅਰਬ ਡਾਲਰ ’ਚ ਖਰੀਦੇਗਾ

    ਟੈਕਸ ਨਾ ਦੇਣ ਵਾਲਿਆਂ ਦੀ ਪਛਾਣ ਲਈ ਆਮਦਨ ਕਰ ਅੰਕੜਿਆਂ ਦੀ ਜਾਂਚ ਕਰੇਗਾ ਜੀਐੱਸਟੀ ਵਿਭਾਗ

    ਭਾਰਤ ਦਾ ਵਿੱਤੀ ਖੇਤਰ ਮਜ਼ਬੂਤ ਤੇ ਮਹਿੰਗਾਈ ਦਾ ਮਾੜਾ ਦੌਰ ਖ਼ਤਮ: ਆਰਬੀਆਈ ਗਵਰਨਰ

    ਏਅਰ ਇੰਡੀਆ ਆਪਣੇ ਮੁਲਾਜ਼ਮਾਂ ਲਈ ਵੀਆਰਐੱਸ ਲਿਆਈ

    ਅਮਰੀਕਾ ’ਚ 11 ਬੈਂਕਾਂ ਨੇ 30 ਅਰਬ ਡਾਲਰ ਦਾ ਪੈਕੇਜ ਦੇ ਕੇ ਫਸਟ ਰਿਪਬਲਿਕ ਬੈਂਕ ਨੂੰ ਡੁੱਬਣ ਤੋਂ ਬਚਾਇਆ

    ਫਰਵਰੀ ਮਹੀਨੇ ’ਚ ਦੇਸ਼ ਦਾ ਨਿਰਯਾਤ ਘਟਿਆ

    ਸ਼ੇਅਰ ਬਾਜ਼ਾਰ ’ਚ ਲਗਾਤਾਰ ਚੌਥੇ ਦਿਨ ਗਿਰਾਵਟ

    ਸਰਕਾਰ ਦਾ ਦਾਅਵਾ: ਥੋਕ ਮੁੱਲ ਮਹਿੰਗਾਈ ਘਟੀ

    ਸ਼ਹਿਰੀ ਹਵਾਬਾਜ਼ੀ ਮੰਤਰਾਲਾ ਯਾਤਰੀਆਂ ਦੀ ‘ਲੁੱਟ’ ਨੂੰ ਰੋਕਣਾ ਯਕੀਨੀ ਬਣਾਏ: ਸੰਸਦੀ ਕਮੇਟੀ

  • ਵੀਡੀਓ-ਗੈਲਰੀ
  • ਈ ਪੇਪਰ
  • Login
  • Register
No Result
View All Result
Punjabispectrum

ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ

admin by admin
July 1, 2021
in ਦੇਸ਼
0
SHARES
0
VIEWS
WhatsappFacebookTwitter


ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਜੂਨ

ਮੁੱਖ ਅੰਸ਼

  • ਕਿਸਾਨ ਆਗੂਆਂ ਨੇ ਝੜਪ ਲਈ ਭਾਜਪਾ ਅਤੇ ਆਰਐਸਐਸ ਨੂੰ ਜ਼ਿੰਮੇਵਾਰ ਠਹਿਰਾਿੲਆ

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ-ਉੱਤਰ ਪ੍ਰਦੇਸ਼ ਦੀ ਹੱਦ ’ਤੇ ਗਾਜ਼ੀਪੁਰ ਵਿੱਚ ਪਿਛਲੇ ਸੱਤ ਮਹੀਨਿਆਂ ਤੋਂ ਮੋਰਚਾ ਲਾਈ ਬੈਠੇ ਕਿਸਾਨਾਂ ਕੋਲ ਆ ਕੇ ਭਾਜਪਾ ਵਰਕਰਾਂ ਵੱਲੋਂ ਕੀਤੀ ਉਕਸਾਊ ਨਾਅਰੇਬਾਜ਼ੀ ਕਰ ਕੇ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਸੋਟੀਆਂ ਡਾਂਗਾਂ ਵੀ ਚੱਲੀਆਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਕਿਸਾਨਾਂ ਦੇ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ ਹੈ। ਮੋਰਚੇ ਦੇ ਆਗੂਆਂ ਨੇ ਝੜਪ ਨੂੰ ਭਾਜਪਾ ਆਰਐੱਸਐੱਸ ਦੀ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਇਸ ਦੌਰਾਨ ਦੋਵਾਂ ਧਿਰਾਂ ਨੇ ਸਥਾਨਕ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ, ਜਿਸ ਮਗਰੋਂ ਮਾਮਲੇ ਦੀ ਜਾਂਚ ਵਿੱਢ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ’ਚ ਝੜਪ ਉਸ ਵੇਲੇ ਹੋਈ ਜਦੋਂ ਭਾਜਪਾ ਵਰਕਰ ਜਲੂਸ ਦੀ ਸ਼ਕਲ ਵਿੱਚ ਫਲਾਈਵੇਅ ’ਤੇ ਪਹੁੰਚ ਗਏ, ਜਿੱਥੇ ਕਿਸਾਨ ਪਿਛਲੇ ਸੱਤ ਮਹੀਨਿਆਂ ਤੋਂ ਤਿੰਨੋਂ ਖੇਤੀ ਕਾਨੂੰਨਾਂ ’ਤੇ ਲੀਕ ਮਾਰੇ ਜਾਣ ਦੀ ਆਪਣੀ ਮੰਗ ਨੂੰ ਲੈ ਕੇ ਡੇਰੇ ਲਾਈ ਬੈਠੇ ਸਨ। ਭਾਜਪਾ ਸਿਆਸਤਦਾਨ ਅਮਿਤ ਵਾਲਮੀਕੀ ਦੇ ਕਾਫ਼ਲੇ ’ਚ ਸ਼ਾਮਲ ਭਾਜਪਾ ਵਰਕਰ ਅੱਜ ਦਿਨ ਵੇਲੇ ਬਾਰ੍ਹਾਂ ਵਜੇ ਦੇ ਕਰੀਬ ਦਿੱਲੀ ਮੇਰਠ ਐਕਸਪ੍ਰੈੱਸ ਵੇਅ ’ਤੇ ਬਣੇ ਫਲਾਈਵੇਅ ’ਤੇ ਪੁੱਜੇ। ਇਸ ਦੌਰਾਨ ਕੁਝ ਭਾਜਪਾ ਵਰਕਰ ਗਾਜ਼ੀਪੁਰ ਮੋਰਚੇ ਦੀ ਮੁੱਖ ਸਟੇਜ ਨੇੜੇ ਆ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਨੇ ਪਹਿਲਾਂ ਇਸ ’ਤੇ ਉਜਰ ਜਤਾਇਆ ਜਦੋਂ ਭਾਜਪਾ ਵਰਕਰ ਨਾ ਟਲੇ ਤਾਂ ਉਨ੍ਹਾਂ ਨੇ ਵੀ ਜਵਾਬੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਭਾਜਪਾ ਆਗੂ ਦੀ ਗੱਡੀ ਘੇਰ ਲਈ ਤੇ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ। ਮੌਕੇ ’ਤੇ ਮੌਜੂਦ ਕੁਝ ਲੋਕਾਂ ਮੁਤਾਬਕ ਭਾਜਪਾ ਵਰਕਰਾਂ ਨੇ ਇਸ ਮੌਕੇ ਕਥਿਤ ਉਕਸਾਊ ਨਾਅਰੇਬਾਜ਼ੀ ਕੀਤੀ, ਜਿਸ ਕਰਕੇ ਦੋਵਾਂ ਧਿਰਾਂ ’ਚ ਝੜਪ ਹੋ ਗਈ। ਇਸ ਦੌਰਾਨ ਸੋਟੀਆਂ ਤੇ ਡਾਂਗਾਂ ਵੀ ਚੱਲੀਆਂ ਜਿਸ ਕਰ ਕੇ ਕਈਆਂ ਨੂੰ ਸੱਟਾਂ ਲੱਗੀਆਂ। ਭਾਜਪਾ ਵਰਕਰ ਅਮਿਤ ਵਾਲਮੀਕੀ ਦੇ ਸਵਾਗਤ ਲਈ ਫਲਾਈਵੇਅ ਨਜ਼ਦੀਕ ਇਕੱਤਰ ਹੋਏ ਸਨ। ਸੋਸ਼ਲ ਮੀਡੀਆ ’ਤੇ ਨਸ਼ਰ ਵੀਡੀਓਜ਼ ਵਿੱਚ ਕੁਝ ਨੁਕਸਾਨੇ ਗਏ ਵਾਹਨਾਂ ਨੂੰ ਵਿਖਾਇਆ ਗਿਆ ਹੈ, ਜੋ ਭਾਜਪਾ ਆਗੂ ਦੇ ਕਾਫ਼ਲੇ ਦਾ ਹਿੱਸਾ ਸਨ। ਉਧਰ ਕਿਸਾਨ ਆਗੂਆਂ ਨੇ ਕਿਹਾ ਕਿ ਉਪਰੋਕਤ ਘਟਨਾ ਸਰਕਾਰ ਵੱਲੋਂ ਉਨ੍ਹਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਇਕ ਹੋਰ ਸਾਜ਼ਿਸ਼ ਦਾ ਹਿੱਸਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਤਰਜਮਾਨ ਜਗਤਾਰ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਗਾਜ਼ੀਪੁਰ ਸਰਹੱਦ ’ਤੇ ਬੈਠੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰੀ ਅਧਿਕਾਰੀਆਂ ਨੂੰ ਭਾਜਪਾ ਵਰਕਰਾਂ ਵੱਲੋਂ ਪਾਏ ਖੌਰੂ ਬਾਰੇ ਸੂਚਿਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਵੱਲੋਂ ਆਪਣੇ ਆਗੂ ਨੂੰ ਜੀ ਆਇਆਂ ਆਖਣ ਦੇ ਨਾਂ ’ਤੇ ਫਲਾਈਵੇਅ ’ਤੇ ਖੌਰੂ ਪਾਇਆ ਗਿਆ। ਬਾਜਵਾ ਨੇ ਕਿਹਾ, ‘‘ਉਨ੍ਹਾਂ ਕਿਸਾਨਾਂ ਨਾਲ ਬਦਸਲੂਕੀ ਕੀਤੀ ਤੇ ਇਕ ਸਾਜ਼ਿਸ਼ ਵਜੋਂ ਖੁ਼ਦ ਆਪਣੇ ਹੀ ਵਾਹਨਾਂ ਦੀ ਭੰਨਤੋੜ ਕੀਤੀ। ਸਰਕਾਰ ਦੀ ਇਸ ਸਾਜ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਇਹੋ ਜਿਹੀਆਂ ਜੁਗਤਾਂ ਪਹਿਲਾਂ ਵੀ ਵਰਤੀਆਂ ਜਾਂਦੀਆਂ ਰਹੀਆਂ ਹਨ।’’ ਕਿਸਾਨ ਆਗੂ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਸੱਤ ਮਹੀਨਿਆਂ ਤੋਂ ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ ਤੇ ਅੱਗੋਂ ਵੀ ਜਾਰੀ ਰਹੇਗਾ। ਇਸ ਦੌਰਾਨ ਪੁਲੀਸ ਅਧਿਕਾਰੀ (ਸਿਟੀ-2) ਗਿਆਨਇੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਭਾਜਪਾ ਦੇ ਲੋਕ ਦਿੱਲੀ ਮੇਰਠ ਐਕਸਪ੍ਰੈਸਵੇਅ ਦੀ ਦੂਜੀ ਤਰਫ਼ ਸਨ ਤੇ ਕਿਸਾਨਾਂ ਨੇ ਉਨ੍ਹਾਂ ਦੇ ਇਕੱਠ ’ਤੇ ਇਤਰਾਜ਼ ਕੀਤਾ। ਪੁਲੀਸ ਨੂੰ 10-15 ਮਿੰਟ ਪਹਿਲਾਂ ਪਤਾ ਲੱਗਾ ਕਿ ਭਾਜਪਾ ਵਰਕਰ ਆਪਣੇ ਆਗੂ ਦੇ ਸਵਾਗਤ ਲਈ ਇਕੱਠੇ ਹੋਏ ਹਨ। ਪੁਲੀਸ ਤੁਰੰਤ ਮੌਕੇ ’ਤੇ ਪੁੱਜੀ ਅਤੇ ਹਾਲਤ ਕਾਬੂ ਹੇਠ ਕੀਤੇ। ਉਨ੍ਹਾਂ ਦੱਸਿਆ ਕਿ ਦੋਵਾਂ ਪਾਸਿਉਂ ਸ਼ਿਕਾਇਤਾਂ ਮਿਲੀਆਂ ਹਨ। ਉਧਰ ਸਰਬ ਭਾਰਤੀ ਕਿਸਾਨ ਮਜ਼ਦੂਰ ਸਭਾ ਦੇ ਉੱਤਰ ਪ੍ਰਦੇਸ਼ ਦੇ ਪ੍ਰਧਾਨ ਧਰਮਪਾਲ ਨੇ ਦੱਸਿਆ ਕਿ ਆਰਐੱਸਐੱਸ ਤੇ ਭਾਜਪਾ ਦੇ ਲੋਕ ਮੋਰਚੇ ਦੀ ਸਟੇਜ ਤੋਂ 50 ਮੀਟਰ ਦੂਰ ਇਕੱਠੇ ਹੋਏ। ਪਹਿਲਾਂ ਉਨ੍ਹਾਂ ਆਪਣਾ ਮਕਸਦ ਪਾਰਟੀ ਆਗੂ ਦਾ ਸਵਾਗਤ ਕਰਨਾ ਦੱਸਿਆ, ਪਰ ਉਹ ਫਿਰ ਐਕਸਪ੍ਰੈਸਵੇਅ ਦਾ ਡਿਵਾਈਡਰ ਟੱਪ ਕੇ ਆਉਣ ਦੀ ਧਮਕੀ ਦੇ ਕੇ ਕਿਸਾਨਾਂ ਵਿਰੋਧੀ ਨਾਅਰੇਬਾਜ਼ੀ ਕਰਨ ਲੱਗੇ। ਸੂਬਾ ਪ੍ਰਧਾਨ ਨੇ ਦੱਸਿਆ ਕਿ ਉਹ ਕਿਸਾਨਾਂ ਨੂੰ ‘ਗੱਦਾਰ’, ਦੇਸ਼ ਧਰੋਹੀ, ਖਾਲਿਸਤਾਨੀ ਤੇ ਅਤਿਵਾਦੀ ਆਖਣ ਲੱਗੇ, ਨਾਲ ਹੀ ਪੱਥਰਬਾਜ਼ੀ ਵੀ ਕੀਤੀ।

ਸ਼ਾਂਤਮਈ ਅੰਦੋਲਨ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀ ਚਾਲ

ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਘਟਨਾਕ੍ਰਮ ਨੂੰ ਸ਼ਾਂਤਮਈ ਅੰਦੋਲਨ ਨੂੰ ਜਾਤੀ ਲੀਹਾਂ ਉਪਰ ਵੰਡਣ ਦੀ ਚਾਲ ਦੱਸਿਆ ਹੈ। ਮੋਰਚੇ ਨੇ ਇਕ ਬਿਆਨ ਵਿੱਚ ਕਿਹਾ ਕਿ ਭਾਜਪਾ ਦਾ ਇਕੋ ਇਕ ਮਕਸਦ ਕਿਸੇ ਨਾ ਕਿਸੇ ਤਰੀਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਹੈ, ਪਰ ਕਿਸਾਨ ਇਸ ਚਾਲ ਦਾ ਜ਼ੋਰਦਾਰ ਵਿਰੋਧ ਕਰਨਗੇ। ਮੋਰਚੇ ਨੇ ਮੰਗ ਕੀਤੀ ਕਿ ਉਨ੍ਹਾਂ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਮੋਰਚੇ ਦੇ ਮੰਚ ਤੋਂ 50 ਮੀਟਰ ਦੀ ਦੂਰੀ ’ਤੇ ਭਾਜਪਾ ਆਗੂ ਦੇ ਸਵਾਗਤ ਦੀ ਇਜਾਜ਼ਤ ਦਿੱਤੀ। ਮੋਰਚੇ ਦੇ ਆਗੂਆਂ ਨੇ ਦਾਅਵਾ ਕੀਤਾ ਕਿ 5 ਕਿਸਾਨਾਂ ਨੂੰ ਸੱਟਾਂ ਲੱਗੀਆਂ ਹਨ।

ਮੋਰਚੇ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼: ਟਿਕੈਤ

ਬੀਕੇਯੂ (ਟਿਕੈਤ) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਗਾਜ਼ੀਆਬਾਦ ਵਿੱਚ ਕਿਸਾਨ ਮੋਰਚੇ ਨੇੜੇ ਕਿਸਾਨਾਂ ਤੇ ਭਾਜਪਾ ਵਰਕਰਾਂ ਵਿਚਾਲੇ ਹੋਈ ਝੜਪ ਅਸਲ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਮੰਚ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਸੀ। ਉਨ੍ਹਾਂ ਕਿਹਾ ਕਿ ਕਿਸਾਨ ਅਜਿਹੇ ਕਿਸੇ ਵੀ ਯਤਨ ਦਾ ਮੂੰਹਤੋੜ ਜਵਾਬ ਦੇਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਦੌਰਾਨ ਵੱਖ ਵੱਖ ਭਾਜਪਾ ਆਗੂ ਮੋਰਚਿਆਂ ਵਾਲੀ ਥਾਂ ’ਤੇ ਆਉਂਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਚਾਹ-ਪਾਣੀ ਵੀ ਦਿੱਤਾ ਗਿਆ ਕਿਉਂਕਿ ਉਨ੍ਹਾਂ ਦਾ ਆਉਣ ਦਾ ਤਰੀਕਾ ਸਹੀ ਸੀ, ਪਰ ਭਾਜਪਾ ਆਗੂਆਂ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਉਪਰ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾਈ ਪਹਿਲਾਂ ਪਾਰਟੀ ’ਚੋਂ ਅਸਤੀਫ਼ਾ ਦੇਣ, ਮੋਰਚਾ ਉਨ੍ਹਾਂ ਦਾ ਸਵਾਗਤ ਕਰੇਗਾ। ਉਨ੍ਹਾਂ ਕਿਹਾ ਕਿ ਗਾਜ਼ੀਪੁਰ ਮੋਰਚੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਸੀ। ਕੌਸੰਬੀ (ਗਾਜ਼ੀਆਬਾਦ) ਥਾਣਾ ਪੁਲੀਸ ਨੇ ਪਹਿਲਾਂ ਕਿਸਾਨਾਂ ਦੀ ਸ਼ਿਕਾਇਤ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਫਿਰ ਕਿਸਾਨਾਂ ਨੇ ਥਾਣੇ ਦੇ ਵਿਹੜੇ ਵਿੱਚ ਹੀ ਧੁੱਪੇ ਧਰਨਾ ਲਾਇਆ ਤਾਂ ਪੁਲੀਸ ਹਰਕਤ ਵਿੱਚ ਆਈ ਤੇ ਸ਼ਿਕਾਇਤ ਲੈ ਲਈ।



Related posts

ਭਾਜਪਾ ਸਿਰਫ ਕਿਰਾਏਦਾਰ, ਜਮਹੂਰੀਅਤ ਦੀ ਮਾਲਕ ਨਹੀਂ: ਕਾਂਗਰਸ

March 22, 2023

ਜੇਪੀਸੀ ਬਣਾਉਣ ਅਤੇ ਰਾਹੁਲ ਤੋਂ ਮੁਆਫ਼ੀ ਦੀ ਮੰਗ ਨੂੰ ਲੈ ਕੇ ਸੰਸਦ ਠੱਪ

March 22, 2023

POPULAR NEWS

Plugin Install : Popular Post Widget need JNews - View Counter to be installed

About

'ਪੰਜਾਬੀ ਸਪੈਕਟ੍ਰਮ' ਇੱਕ ਪੰਜਾਬੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜੋ ਭਾਰਤ, ਸ਼੍ਰੀ ਮੁਕਤਸਰ ਸਾਹਿਬ ਵਿੱਚ ਪ੍ਰਕਾਸ਼ਤ ਹੁੰਦਾ ਹੈ। ਇਸ ਅਖਬਾਰ ਦੇ ਸੱਬ - ਐਡੀਟਰ ਸ. ਤੇਜਿੰਦਰ ਸਿੰਘ ਧੂੜੀਆ ਹਨ । ਅਖ਼ਬਾਰ ਦੀ ਸਥਾਪਨਾ 2012. ਵਿਚ ਕੀਤੀ ਗਈ ਸੀ।

Follow us on social media:

Recent News

  • ਗੁਰੂ ਗੋਬਿੰਦ ਸਿੰਘ ਸਕੂਲ ਵਿੱਚ 11ਵਾਂ ਇਨਾਮ ਵੰਡ ਸਮਾਗਮ
  • ਤੇਜ਼ ਹਥਿਆਰਾਂ ਨਾਲ ਨੌਜਵਾਨ ਦੀ ਹੱਤਿਆ; ਇੱਕ ਜ਼ਖ਼ਮੀ
  • ਨੌਜਵਾਨ ਨੂੰ ਜ਼ਖ਼ਮੀ ਕਰਕੇ ਤਿੰਨ ਲੱਖ ਦੀ ਨਕਦੀ ਲੁੱਟੀ

Category

  • Uncategorized
  • ਹਰਿਆਣਾ
  • ਕਾਰੋਬਾਰ
  • ਖੇਡਾਂ
  • ਦੇਸ਼
  • ਦੋਆਬਾ
  • ਪੰਜਾਬ
  • ਮਨੋਰੰਜਨ
  • ਮਾਝਾ
  • ਮਾਲਵਾ
  • ਵਿਦੇਸ਼

Recent News

ਗੁਰੂ ਗੋਬਿੰਦ ਸਿੰਘ ਸਕੂਲ ਵਿੱਚ 11ਵਾਂ ਇਨਾਮ ਵੰਡ ਸਮਾਗਮ

March 22, 2023

ਤੇਜ਼ ਹਥਿਆਰਾਂ ਨਾਲ ਨੌਜਵਾਨ ਦੀ ਹੱਤਿਆ; ਇੱਕ ਜ਼ਖ਼ਮੀ

March 22, 2023
  • About
  • Advertise
  • Careers
  • Contact

© 2021 Punjabispectrum - All Rights Reserved.

No Result
View All Result
  • Home
  • ਪੰਜਾਬ
    • ਦੋਆਬਾ
    • ਮਾਝਾ
    • ਮਾਲਵਾ
  • ਹਰਿਆਣਾ
  • ਦੇਸ਼
  • ਵਿਦੇਸ਼
  • ਖੇਡਾਂ
  • ਮਨੋਰੰਜਨ
  • ਕਾਰੋਬਾਰ
  • ਵੀਡੀਓ-ਗੈਲਰੀ
  • ਈ ਪੇਪਰ

© 2021 Punjabispectrum - All Rights Reserved.

Welcome Back!

Login to your account below

Forgotten Password? Sign Up

Create New Account!

Fill the forms below to register

All fields are required. Log In

Retrieve your password

Please enter your username or email address to reset your password.

Log In