ਸੰਗਤ ਮੰਡੀ: ਜ਼ਿਲ੍ਹਾ ਬਠਿੰਡਾ ਅਧੀਨ ਆਉਂਦੇ ਪਿੰਡ ਝੁੰਬਾ ਸਰਪੰਚ ਹਰਦੀਪ ਸਿੰਘ ਝੁੰਬਾ ਨੂੰ ਸਰਪੰਚ ਯੂਨੀਅਨ ਜ਼ਿਲ੍ਹਾ ਬਠਿੰਡਾ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਅੱਜ ਸਰਪੰਚ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਜ਼ਿਲ੍ਹਾ ਬਠਿੰਡਾ ਦੇ ਸਰਪੰਚਾ ਦੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਬਠਿੰਡਾ ਜ਼ਿਲ੍ਹੇ ਦੇ ਬਲਾਕ ਪ੍ਰਧਾਨਾ ਅਤੇ ਸਰਪੰਚਾ ਦੀ ਇਕ ਵਿਸ਼ੇਸ਼ ਮੀਟਿੰਗ ਡੂਨਸ ਕਲੱਬ ਬਠਿੰਡਾ ਵਿੱਚ ਹੋਈ। ਇਸ ਮੌਕੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਫਹਿਤਗੜ੍ਹ ਸਾਹਿਬ ਨੇ ਸਰਪੰਚ ਹਰਦੀਪ ਸਿੰਘ ਝੁੰਬਾ ਨੂੰ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਤੋ ਇਲਾਵਾ ਸੀਨੀਅਰ ਮੀਤ ਪ੍ਰਧਾਨ ਨਵਤੇਜ ਸਿੰਘ ਨਥਾਣਾ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਆਕਲੀਆ, ਸੈਕਟਰੀ ਸੁਖਦੇਵ ਸਿੰਘ ਜੈਠੂਕੇ, ਮੀਤ ਸੈਕਟਰੀ ਬਲਵਿੰਦਰ ਸਿੰਘ ਮਲਕਾਣਾ, ਖਜਾਨਚੀ ਸੀਮਾ ਰਾਣੀ ਘੁੱਦਾ, ਸਲਾਹਕਾਰ ਜਗਦੀਪ ਸਿੰਘ ਕਮਾਲੂ ਨੂੰ ਚੁਣਿਆ ਗਿਆ। -ਪੱਤਰ ਪ੍ਰੇਰਕ