ਅਮਿਤ ਕੁਮਾਰ
ਬੁਢਲਾਡਾ, 1 ਜੁਲਾਈ
ਅਮਰਨਾਥ ਯਾਤਰਾ ਤੇ ਇਸ ਸਾਲ ਰੋਕ ਲਗਾਉਣ ਕਾਰਨ ਸ਼ਿਵ ਭਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਰੋਸ ਵਜੋਂ ਅੱਜ ਸ਼ਹਿਰ ਵਿੱਚ ਕੇਂਦਰ ਅਤੇ ਜੰਮੂ ਕਸ਼ਮੀਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਐੱਸਡੀਐੱਮ ਨੂੰ ਮੰਗ ਪੱਤਰ ਦੇ ਕੇ ਯਾਤਰਾ ਖੋਲ੍ਹਣ ਦੀ ਮੰਗ ਕੀਤੀ ਗਈ। ਇਸ ਮੌਕੇ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਅਨੰਦ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਬੁਢਲਾਡਾ ਸਮੇਤ ਵੱਡੀ ਤਦਾਦ ਵਿੱਚ ਸ਼ਿਵ ਭਗਤਾਂ ਵੱਲੋਂ ਹਰ ਸਾਲ ਸ੍ਰੀ ਅਮਰਨਾਥ ਯਾਤਰਾ ਦੌਰਾਨ ਯਾਤਰੀਆਂ ਲਈ ਬਾਲਟਾਲ ਅਤੇ ਗੁਰਮਾਰਗ ਵਿਖੇ ਲੰਗਰ ਲਗਾਏ ਜਾਂਦੇ ਹਨ ਅਤੇ ਸਿਹਤ ਸਹੂਲਤਾ, ਪਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜੰਮੂ ਕਸ਼ਮੀਰ ਸਰਕਾਰ ਵੱਲੋਂ ਕਰੋਨਾਦੇ ਮੱਦੇਨਜ਼ਰ ਰੱਖਦਿਆਂ ਯਾਤਰਾ ਬੰਦ ਦੇ ਫ਼ੈਸਲੇ ਦਾ ਸ਼ਿਵ ਭਗਤਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਮੁਜ਼ਾਹਰਾਕਾਰੀਆਂ ਦੇ ਹੱਥਾਂ ਵਿੱਚ ਜੰਮੂ ਕਸ਼ਮੀਰ, ਕੇਂਦਰ ਸਰਕਾਰ ਅਤੇ ਸਰਾਇਣ ਬੋਰਡ ਦੇ ਖ਼ਿਲਾਫ਼ ਤਖਤੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਮੰਡਲ ਦੇ ਕਰਮਜੀਤ ਸਿੰਘ ਮਾਘੀ, ਜਤਿੰਦਰ ਕੁਮਾਰ ਨੀਟੂ, ਦੀਪਕ ਸ਼ਾਨਾ, ਸ਼ਤੀਸ਼ ਕੁਮਾਰ ਟੀਟੀ, ਰਾਕੇਸ਼ ਜੈਨ, ਨਗਰ ਕੋਸਲ ਦੇ ਪ੍ਰਧਾਨ ਸੁਖਪਾਲ ਸਿੰਘ, ਵਿਜੈ ਜੈਨ, ਸੁਭਾਸ਼ ਸ਼ਰਮਾ ਨੇ ਵੀ ਵਿਚਾਰ ਪੇਸ਼ ਕੀਤੇ।