ਸੁਰੇਸ਼ ਐੱਸ. ਡੁੱਗਰ
ਜੰਮੂ, 2 ਜੁਲਾਈ
ਬੀਐਸਐੱਫ ਨੇ ਸ਼ੁੱਕਰਵਾਰ ਨੂੰ ਸ਼ੱਕੀ ਪਾਕਿਸਤਾਨੀ ਡਰੋਨ ’ਤੇ ਉਸ ਸਮੇਂ ਗੋਲੀਬਾਰੀ ਕੀਤੀ ਜਦੋਂ ਉਹ ਕੌਮਾਂਤਰੀ ਸਰਹੱਦ ਤੋਂ ਭਾਰਤੀ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਬੀਐੱਸਐੱਫ ਜਵਾਨਾਂ ਨੇ ਤੜਕੇ 4:25 ਵਜੇ ਜੰਮੂ ਦੇ ਬਾਹਰੀ ਹਿੱਸੇ ਵਿੱਚ ਅਰਨੀਆ ਸੈਕਟਰ ਵਿੱਚ ਸ਼ੱਕੀ ਡਰੋਨ ਨੂੰ ਦੇਖਿਆ। ਉਸ ਨੂੰ ਸੁੱਟਣ ਲਈ ਜਵਾਨਾਂ ਨੇ ਅੱਧੀ ਦਰਜਨ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਪਰਤ ਗਿਆ। ਦੂਜੇ ਪਾਸੇ ਛੇ ਦਿਨਾਂ ਬਾਅਦ ਦੇਰ ਰਾਤ ਜੰਮੂ ਦੇ ਹਵਾਈ ਫੌਜ ਦੇ ਅੱਡੇ ’ਤੇ ਮੁੜ ਡਰੋਨ ਦੇਖਿਆ ਗਿਆ। ਉਸ ਨੂੰ ਵੀ ਸੁੱਖਿਆ ਬਲਾਂ ਨੇ ਗੋਲੀਆਂ ਚਲ ਕੇ ਖਦੇੜ ਦਿੱਤਾ।