ਮੁੰਬਈ, 2 ਜੁਲਾਈ
ਮਹਾਨ ਅਦਾਕਾਰ ਦਿਲੀਪ ਕੁਮਾਰ ਦੀ ਹਾਲਤ ਹੁਣ ਸਥਿਰ ਹੈ। 98 ਸਾਲਾ ਅਭਿਨੇਤਾ ਨੂੰ ਮੰਗਲਵਾਰ ਨੂੰ ਸਾਹ ਦੀ ਤਕਲੀਫ ਕਾਰਨ ਇਥੋਂ ਦੇ ਉਪਨਗਰ ਖਾਰ ਦੇ ਹਿੰਦੂਜਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅਦਾਕਾਰ ਦੇ ਪਰਿਵਾਰਕ ਦੋਸਤ ਫੈਸਲ ਫਾਰੂਕੀ ਨੇ ਅੱਜ ਦੱਸਿਆ, “ਉਹ ਠੀਕ ਹਨ। ਡਾਕਟਰਾਂ ਦੀ ਸਲਾਹ ‘ਤੇ ਉਨ੍ਹਾਂ ਨੂੰ ਫਿਲਹਾਲ ਹਸਪਤਾਲ’ ਚ ਰੱਖਿਆ ਜਾਵੇਗਾ।’ ਪਰਿਵਾਰ ਮੁਤਾਬਕ ਦਿਲੀਪ ਕੁਮਾਰ ਨੂੰ ਇਕ-ਦੋ ਦਿਨਾਂ ਵਿਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।