ਟੱਲੇਵਾਲ: ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਪੰਜਾਬੀ ਲੋਕਧਾਰਾ ਗਰੁੱਪ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 182ਵੀਂ ਬਰਸੀ ਪਿੰਡ ਚੀਮਾ ਦੇ ਵੱਡੇ ਗੁਰਦਆਰੇ ਵਿੱਚ ਮਨਾਈ ਗਈ। ਇਸ ਸਮਾਗਮ ਲਈ ਆਜ਼ਾਦ ਸਪੋਰਟਸ ਕਲੱਬ ਚੀਮਾ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਸਹਿਯੋਗ ਦਿੱਤਾ ਗਿਆ। ਸਮਾਗਮ ਦੌਰਾਨ ਡਾ.ਸੁਖਦਿਆਲ ਸਿੰਘ ਸਾਬਕਾ ਮੁਖੀ ਇਤਿਹਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਉੱਘੇ ਸਿੱਖ ਚਿੰਤਕ ਡਾ. ਤੇਜਾ ਸਿੰਘ ਤਿਲਕ ਵਲੋਂ ਆਪਣੇ ਭਾਸ਼ਣ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਪੰਥਕ ਪੱਤਰਕਾਰ ਜਗਸੀਰ ਸਿੰਘ ਸੰਧੂ, ਡਾ.ਨਰਵਿੰਦਰ ਸਿੰਘ ਕੌਸਲ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ, ਪ੍ਰਿੰਸੀਪਲ ਕਰਮ ਸਿੰਘ ਭੰਡਾਰੀ, ਡਾ.ਅਮਨਦੀਪ ਸਿੰਘ ਟੱਲੇਵਾਲੀਆ ਅਤੇ ਮੱਘਰ ਸਿੰਘ ਛੰਨਾ ਨੇ ਵੀ ਵਿਚਾਰ ਸਾਂਝੇ ਕੀਤੇ। ਸਟੇਜ ਦਾ ਸੰਚਾਲਨ ਪੰਜਾਬੀ ਲੋਕਧਾਰਾ ਗਰੁੱਪ ਦੇ ਸੰਚਾਲਕ ਗੁਰਸੇਵਕ ਸਿੰਘ ਧੌਲਾ ਵਲੋਂ ਕੀਤਾ ਗਿਆ। -ਪੱਤਰ ਪ੍ਰੇਰਕ