ਨੂਰਪੁਰ ਬੇਦੀ:
ਐੱਨਐੱਸਕਿਊਐੱਫ ਟਰੇਡ ਵਿੱਚ ਪੜ੍ਹ ਰਹੇ 12ਵੀਂ ਜਮਾਤ ਦੇੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਆਪਣੀ ਟਰੇਡ ਵਿੱਚ ਸਿੱਖੇ ਹੁਨਰ ਨੂੰ ਉਭਾਰਨ ਲਈ ਸਿਖਲਾਈ ਸਮੱਗਰੀ ਦੇਣ ਸਬੰਧੀ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਨੂਰਪੁਰ ਬੇਦੀ ਵਿੱਚ ਪ੍ਰਿੰਸੀਪਲ ਲੋਕੇਸ਼ ਮੋਹਨ ਸ਼ਰਮਾ ਦੀ ਅਗਵਾਈ ਹੇਠ ਵਿਦਿਅਰਥੀਆਂ ਨੂੰ ਸਿਖਲਾਈ ਕਿੱਟਾਂ ਵੰਡੀਆਂ ਗਈਆਂ। ਅਧਿਆਪਕਾ ਨੀਰਜ ਬਾਲਾ ਅਤੇ ਹੈਲਥ ਕੇਅਰ ਅਧਿਆਪਕਾ ਗੁਰਿੰਦਰ ਕੌਰ ਨੇ ਦੱਸਿਆ ਕਿ ਸੈਸ਼ਨ 2020-21 ਵਿੱਚ ਆਈ ਟੀ ਅਤੇ ਹੈਲਥ ਕੇਅਰ ਟਰੇਡ ਵਿੱਚ ਸਕੂਲ ਵਿੱਚ ਪੜ੍ਹਦੇ 24 ਵਿਦਿਆਰਥੀਆਂ ਨੂੰ ਇਹ ਸਿਖਲਾਈ ਕਿੱਟਾਂ ਵੰਡੀਆਂ ਗਈਆਂ ਹਨ।
-ਨਿੱਜੀ ਪੱਤਰ ਪ੍ਰੇਰਕ