ਮਾਨਸਾ: ਈਕੋੋ ਵੀਲਰਜ਼ ਸਾਈਕਲ ਗਰੁੱਪ ਮਾਨਸਾ ਵੱਲੋੋਂ ਅੱਜ ਮਾਨਸਾ ਵਿੱਚ ਰਾਸ਼ਟਰੀ ਡਾਕਟਰਜ਼ ਡੇਅ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਦੇ ਗਲਾਂ ਵਿੱਚ 1-1 ਲੋੋਈ ਅਤੇ ਉਨ੍ਹਾਂ ਨੂੰ 1-1 ਯਾਦ ਚਿੰਨ੍ਹ ਦੇ ਕੇ ਸਨਮਾਨਿਆ। ਡਾ. ਭਾਰਗਵ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਨਿਭਾਈ ਗਈ ਡਿਊਟੀ ਲਈ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ ਤਾਂ ਜੋੋ ਉਹ ਆਪਣੀ ਡਿਊਟੀ ਹੋੋਰ ਚੰਗੇ ਤਰੀਕੇ ਅਤੇ ਉਤਸ਼ਾਹ ਨਾਲ ਕਰ ਸਕਣ। -ਪੱਤਰ ਪ੍ਰੇਰਕ