ਨਵੀਂ ਦਿੱਲੀ, 3 ਜੁਲਾਈ
ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਗਈ ਹੈ ਕਿ ਆਬਾਦੀ ਵਿਸਫੋਟ ਨੂੰ ਕਾਬੂ ਕਰਨ ਵਿਚ ਕੇਂਦਰ ਸਰਕਾਰ ਅਹਿਮ ਕਦਮ ਚੁੱਕੇ। ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਮੂਲ ਕਾਰਨ ਆਬਾਦੀ ਦਾ ਵਧਣਾ ਹੈ ਪਰ ਕੇਂਦਰ ਨੇ ਇਸ ਉਤੇ ਕਾਬੂ ਪਾਉਣ ਤੇ ਸਖ਼ਤ ਕਾਨੂੰਨ ਬਣਾਉਣ ਲਈ ਨਵੇਂ ਕਦਮ ਨਹੀਂ ਚੁੱਕੇ। ਆਬਾਦੀ ਵਿਸਫੋਟ ਨਾਲ ਦੇਸ਼ ਦੀ ਵੱਖ ਵੱਖ ਖੇਤਰਾਂ ਵਿੱਚ ਕੌਮਾਂਤਰੀ ਦਰਜਾਬੰਦੀ ਘਟੀ ਹੈ। ਇਹ ਪਟੀਸ਼ਨ ਫਿਰੋਜ਼ ਭਗਤ ਅਹਿਮਦ ਵਲੋਂ ਦਾਇਰ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੂੰ ਦੋ ਬੱਚਿਆਂ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਤਹਿਤ ਹੀ ਸਰਕਾਰੀ ਨੌਕਰੀਆਂ, ਸਬਸਿਡੀ, ਵੋਟ ਪਾਉਣ, ਚੋਣ ਲੜਨ ਤੇ ਹੋਰ ਸਹੂਲਤਾਂ ਮਿਲਣ। ਇਸ ਵਿਚ ਕਿਹਾ ਗਿਆ ਹੈ ਕਿ ਸਰਕਾਰ ਪੋਲੀਓ ਦਿਵਸ ਦੀ ਥਾਂ ਹਰ ਮਹੀਨੇ ਦੇ ਪਹਿਲੇ ਐਤਵਾਰ ਸਿਹਤ ਦਿਨ ਮਨਾਏ ਤੇ ਲੋਕਾਂ ਨੂੰ ਜਾਗਰੂਕ ਕਰੇ।-ਪੀਟੀਆਈ