ਪੱਤਰ ਪ੍ਰੇਰਕ
ਅਬੋਹਰ, 2 ਜੁਲਾਈ
ਇੱਥੋਂ ਦੇ ਸਰਕੁਲਰ ਰੋਡ ’ਤੇ ਲੰਘੀ ਦੇਰ ਰਾਤ ਚੋਰਾਂ ਨੇ ਘਰ ਵਿੱਚ ਵੜ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਰਕੁਲਰ ਰੋਡ ਗਲੀ ਨੰਬਰ 15 ਵਾਸੀ ਅੰਕੁਰ ਬਾਘਲਾ ਨੇ ਦੱਸਿਆ ਕਿ ਲੰਘੀ ਦੇਰ ਰਾਤ ਉਹ ਆਪਣੇ ਘਰ ਵਿੱਚ ਹੀ ਸੁੱਤੇ ਹੋਏ ਸਨ। ਦਰਮਿਆਨੀ ਰਾਤ ਨੂੰ ਚੋਰ ਉਨ੍ਹਾਂ ਦੇ ਘਰ ਵਿੱਚ ਛੱਤ ਦੇ ਰਸਤੇ ਦਾਖਲ ਹੋ ਗਏ। ਚੋਰਾਂ ਵੱਲੋਂ ਕਮਰੇ ਵਿੱਚ ਰੱਖੀ ਅਲਮਾਰੀ ਵਿੱਚ ਪਈ ਡੇਢ ਲੱਖ ਦੀ ਨਕਦੀ ਅਤੇ 10 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਤੜਕੇ ਉੱਠ ਕੇ ਜਦ ਉਨ੍ਹਾਂ ਕਮਰੇ ਵਿੱਚ ਸਾਮਾਨ ਖਿਲਰਿਆ ਦੇਖਿਆ ਤਾਂ ਉਨ੍ਹਾਂ ਨੂੰ ਚੋਰੀ ਦੀ ਘਟਨਾ ਦਾ ਪਤਾ ਲੱਗਿਆ।
ਥਾਣਾ ਨੰਬਰ 1 ਦੀ ਪੁਲੀਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤਾ ਗਈ ਹੈ। ਥਾਣਾ ਮੁਖੀ ਬਲਜੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।