ਨਵੀਂ ਦਿੱਲੀ: ਟੈਨਿਸ ਦੇ ਅੰਡਰ-14 ਵਰਗ ਵਿੱਚ ਦੇਸ਼ ਦੇ ਸਿਖਰਲੇ ਦਰਜੇ ਦਾ ਖਿਡਾਰੀ ਰੇਥਿਨ ਪ੍ਰਣਵ ਚੈੱਕ ਗਣਰਾਜ ਵਿੱਚ ਦੋ ਤੋਂ ਸੱਤ ਅਗਸਤ ਤੱਕ ਹੋਣ ਵਾਲੇ ਆਈਟੀਐੱਫ ਵਿਸ਼ਵ ਜੂਨੀਅਰ ਟੈਨਿਸ ਫਾਈਨਲਜ਼ 2021 ਵਿੱਚ ਭਾਰਤੀ ਟੀਮ ਦੀ ਅਗਵਾਈ ਕਰੇਗਾ। ਟੂਰਨਾਮੈਂਟ ਲਈ ਚੁਣੀ ਗਈ ਤਿੰਨ ਮੈਂਬਰੀ ਟੀਮ ਵਿੱਚ ਪ੍ਰਣਵ ਤੋਂ ਇਲਾਵਾ ਕਰਿਸ਼ ਅਜੈ ਤਿਆਗੀ ਅਤੇ ਤੇਜਸ ਅਹੂਜਾ ਸ਼ਾਮਲ ਹਨ। -ਪੀਟੀਆਈ