ਪੱਤਰ ਪ੍ਰੇਰਕ
ਅੰਮ੍ਰਿਤਸਰ, 3 ਜੁਲਾਈ
ਕੈਬਨਿਟ ਮੰਤਰੀ ਓਪੀ ਸੋਨੀ ਨੇ ਅੱਜ ਵਾਰਡ ਨੰਬਰ 48 ਦੇ ਰਾਮਾਨੰਦ ਬਾਗ ਅਤੇ ਵਾਰਡ ਨੰਬਰ 49 ਦੇ ਕਟੜਾ ਸ਼ੇਰ ਸਿੰਘ ਵਿੱਚ ਲਗਾਏ ਗਏ ਕਰੋਨਾ ਟੀਕਾਕਰਨ ਕੈਂਪਾਂ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਾਅ ਦਾ ਇਕੋ-ਇਕ ਸਾਧਨ ਵੈਕਸੀਨ ਹੈ। ਉਨ੍ਹਾਂ ਦੱਸਿਆ ਕਿ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਆਪਣੀ ਟੀਮ ਨਾਲ 250 ਤੋਂ ਵੱਧ ਥਾਵਾਂ ਉਤੇ ਟੀਕਾਕਰਨ ਕੈਂਪ ਲਗਾਏ ਹਨ।
ਅਟਾਰੀ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਅੱਜ ਦੋ ਮੈਗਾ ਕੋਵਾਸ਼ੀਲਡ ਵੈਕਸੀਨ ਕੈਂਪ ਲਗਾਉਣ ਦੇ ਦਿੱਤੇ ਨਿਰਦੇਸ਼ਾਂ ਤਹਿਤ ਐੱਸਡੀਐੱਮ ਅਨਾਇਤ ਗੁਪਤਾ ਦੀ ਅਗਵਾਈ ਹੇਠ ਇਲੈਕਸ਼ਨ ਸੈਕਟਰ ਅਫ਼ਸਰ ਪ੍ਰਭਦੀਪ ਸਿੰਘ ਗਿੱਲ ਵੱਲੋਂ ਇਲੈਕਸ਼ਨ ਕਾਨੂੰਗੋ ਹਰਜੀਤ ਕੌਰ ਭੁੱਲਰ ਦੇ ਸਹਿਯੋਗ ਨਾਲ ਨੰਗਲੀ, ਬੱਲ ਕਲਾਂ, ਮੁਰਾਦਪੁਰਾ, ਰਾਮਪੁਰਾ, ਬੱਲ ਖ਼ੁਰਦ, ਭੈਣੀ ਗਿੱਲਾਂ ਪਿੰਡਾਂ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਕੇ ਵੈਕਸੀਨ ਲਵਾਉਣ ਲਈ ਸਿਹਤ ਕੇਂਦਰਾਂ ਵਿੱਚ ਭੇਜਿਆ ਗਿਆ।
ਦਸੂਹਾ (ਪੱਤਰ ਪ੍ਰੇਰਕ): ਇੱਥੇ ਗੁਰੂ ਨਾਨਕ ਮਿਸ਼ਨ ਹਸਪਤਾਲ ਦਸੂਹਾ, ਬਾਬਾ ਬਰਫਾਨੀ ਲੰਗਰ ਹਾਲ ਅਤੇ ਰਾਧਾ ਸਵਾਮੀ ਸਤਿਸੰਗ ਘਰ ਵਿਖੇ ਲਗਾਏ ਕੈਂਪਾਂ ਵਿੱਚ ਦੋ ਹਜ਼ਾਰ ਤੋਂ ਵੱਧ ਵਿਅਕੀਤਆਂ ਨੇ ਵੈਕਸੀਨ ਲਗਵਾਈ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਨੇੜਲੇ ਪਿੰਡਾਂ ਵਿੱਚ ਵੱਖ-ਵੱਖ ਕੈਂਪ ਲਗਾ ਕੇ ਕੁੱਲ 2800 ਦੇ ਕਰੀਬ ਵਿਅਕਤੀਆਂ ਨੂੰ ਕਰੋਨਾ ਵੈਕਸੀਨ ਲਗਾਈ ਗਈ। ਲਾਇਨਜ ਕਲੱਬ ਆਦਮਪੁਰ ਵੱਲੋਂ ਕਲੱਬ ਪ੍ਧਾਨ ਲਾਇਨ ਮਨਮੋਹਨ ਸਿੰਘ ਬਾਬਾ ਤੇ ਲਾਇਨ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਦਸ਼ਵਿੰਦਰ ਕੁਮਰ ਚਾਂਦ ਦੀ ਦੇਖ-ਰੇਖ ਹੇਠ ਲਾਇਨ ਆਈ ਹਸਪਤਾਲ ਵਿੱਚ 200 ਦੇ ਕਰੀਬ ਲੋਕਾਂ ਨੂੰ ਵੈਕਸੀਨ ਲਗਾਈ।
ਸਕੂਲ ਵਿੱਚ ਟੀਕਾਕਰਨ ਕੈਂਪ
ਤਰਨ ਤਾਰਨ: ਇੱਥੋੋਂ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਸਿਹਤ ਵਿਭਾਗ ਵਲੋਂ ਅੱਜ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ। ਸੰਸਥਾ ਦੀ ਪ੍ਰਬੰਧਕ ਕਮੇਟੀ ਵੱਲੋਂ ਹਰਜੀਤ ਸਿੰਘ, ਗੁਰਿੰਦਰ ਸਿੰਘ ਅਤੇ ਸਕੂਲ ਪ੍ਰਿੰਸੀਪਲ ਰਣਜੀਤ ਭਾਟੀਆ ਸਮੇਤ ਸਮੂਹ ਸਟਾਫ ਨੂੰ ਵੈਕਸੀਨੇਸ਼ਨ ਦਾ ਦੂਸਰਾ ਟੀਕਾ ਲਗਾਇਆ ਗਿਆ| -ਪੱਤਰ ਪ੍ਰੇਰਕ