ਪੇਈਚਿੰਗ, 4 ਜੁਲਾਈ
ਚੀਨੀ ਪੁਲਾੜ ਯਾਤਰੀਆਂ ਨੇ ਅੱਜ ਦੇਸ਼ ਦੇ ਇਤਿਹਾਸ ਵਿੱਚ ਦੂਜੀ ਵਾਰ ਚੰਦਰਮਾ ਦੀ ਸਤਹਿ ’ਤੇ ਚਹਿਲ ਕਦਮੀ ਕੀਤੀ। ਚੀਨ ਦੀ ਪੁਲਾੜ ਏਜੰਸੀ ਨੇ ਕਿਹਾ ਕਿ ਤਿੰਨ ਪੁਲਾੜ ਯਾਤਰੀਆਂ ’ਚੋਂ ਦੋ ਨੇ ਸਪੇਸ ਸਟੇਸ਼ਨ ਦੇ ਕੋਰ ਮੌਡਿਊਲ ’ਚੋਂ ਬਾਹਰ ਨਿਕਲ ਕੇ ਸੱਤ ਘੰਟੇ ਦੇ ਕਰੀਬ ਚਹਿਲ ਕਦਮੀ ਕਰਦਿਆਂ ਦਿੱਤੇ ਹੋੲੇ ਕੰਮ ਨੂੰ ਸਿਰੇ ਚਾੜ੍ਹਿਆ। ਇਸ ਤੋਂ ਪਹਿਲਾਂ ਸਾਲ 2008 ਵਿੱਚ ਸ਼ੈਨਜ਼ੂ 7 ਮਿਸ਼ਨ ਤਹਿਤ ਚੀਨੀ ਪੁਲਾੜ ਯਾਤਰੀਆਂ ਨੇ ਚੰਦਰਮਾ ਦੀ ਸਤਹਿ ’ਤੇ ਚਹਿਲ ਕਦਮੀ ਕੀਤੀ ਸੀ। ਚੀਨ ਦੇ ਤਿੰਨ ਪੁਲਾੜ ਯਾਤਰੀ ਨੀ ਹੈਸ਼ੈਂਗ, ਲਿਊ ਬੋਮਿੰਗ ਤੇ ਟੈਂਗ ਹੋਂਗਬੋ ਨੇ ਜੂਨ ਵਿੱਚ ਪੁਲਾੜ ਲਈ ਉਡਾਣ ਭਰੀ ਸੀ। -ਪੀਟੀਆਈ