ਲਖਵਿੰਦਰ ਸਿੰਘ
ਮਲੋਟ, 3 ਜੁਲਾਈ
ਘਰੇਲੂ ਰਿਸ਼ਤੇ ਵਿੱਚ ਤਕਰਾਰ ਕਾਰਨ ਬੁਰਜਾਂ ਵਾਲੇ ਫਾਟਕ ਨੇੜੇ ਰਹਿੰਦੇ 30 ਸਾਲਾਂ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਿਤਾ ਸਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਰਣਜੀਤ ਸਿੰਘ ਦੇ ਤਿੰਨ ਲੜਕੇ ਤੇ ਇੱਕ ਸਾਲੇ ਤੋਂ ਗੋਦ ਲਈ ਲੜਕੀ ਹੈ, ਗੋਦ ਲਈ ਲੜਕੀ ਨੂੰ ਲੈ ਕੇ ਉਸ ਦੀ ਪਤਨੀ ਉਸ ਨਾਲ ਅਕਸਰ ਹੀ ਝਗੜਾ ਕਰਦੀ ਸੀ, ਇਸ ਝਗੜੇ ਦੌਰਾਨ ਉਹ ਆਪਣੇ ਪੇਕੇ ਲੁਧਿਆਣਾ ਚਲੀ ਗਈ ਅਤੇ ਮੁੜ ਨਹੀਂ ਆਈ। ਇਸ ਕਰਕੇ ਰਣਜੀਤ ਤਣਾਅ ਵਿੱਚ ਰਹਿਣ ਲੱਗ ਪਿਆ। ਕੱਲ੍ਹ ਉਹ ਦੁਪਿਹਰੇ ਆਪਣੇ ਘਰੋਂ ਗਿਆ, ਪਰ ਮੁੜ ਨਹੀਂ ਆਇਆ। ਉਹ ਜਦ ਕਿਸੇ ਦੇ ਦੱਸਣ ’ਤੇ ਰੇਲਵੇ ਟਰੈਕ ਨੇੜੇ ਸਥਿਤ ਕੂੜਾ ਡੰਪ ਪਹੁੰਚੇ ਤਾਂ ਉੱਥੋਂ ਲੜਕੇ ਦੀ ਮ੍ਰਿਤਕ ਦੇਹ ਮਿਲੀ। ਥਾਣਾ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਉਹ ਲਾਸ਼ ਦਾ ਪੋਸਟ ਮਾਰਟਮ ਕਰਾ ਰਹੇ ਹਨ, ਰਿਪੋਰਟ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।