ਨਵੀਂ ਦਿੱਲੀ: ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਪੱਛਮੀ ਬੰਗਾਲ ਦੇ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਨਾਲ ਇਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ ’ਤੇ ਸੌਲੀਸਿਟਰ ਜਨਰਲ ਨੂੰ ਹਟਾਉਣ ਲਈ ਪੱਤਰ ਲਿਖਿਆ ਗਿਆ ਹੈ। ਸ੍ਰੀ ਮਹਿਤਾ ਨੇ ਕਿਹਾ ਕਿ ਸ਼ੁਵੇਂਦੂ ਅਧਿਕਾਰੀ ਵੀਰਵਾਰ ਨੂੰ ਦੁਪਹਿਰ ਬਾਅਦ ਕਰੀਬ 3 ਵਜੇ ਉਨ੍ਹਾਂ ਦੀ ਰਿਹਾਇਸ਼ ਕਮ ਦਫ਼ਤਰ ’ਚ ਬਿਨਾਂ ਦੱਸੇ ਮਿਲਣ ਲਈ ਆੲੇ ਸਨ। ਪੱਛਮੀ ਬੰਗਾਲ ’ਚ ਵਿਰੋਧੀ ਧਿਰ ਦੇ ਆਗੂ ਅਧਿਕਾਰੀ ਨੇ ਵੀ ਸੌਲਿਸਟਰ ਜਨਰਲ ਨਾਲ ਮੁਲਾਕਾਤ ਤੋਂ ਇਨਕਾਰ ਕੀਤਾ ਸੀ। ਟੀਐੱਮਸੀ ਦੇ ਸੰਸਦ ਮੈਂਬਰਾਂ ਡੈਰੇਕ ਓ’ਬ੍ਰਾਇਨ, ਸੁਖੇਂਦੂ ਸ਼ੇਖਰ ਰਾਏ ਅਤੇ ਮਹੂਆ ਮੋਇਤਰਾ ਨੇ ਦੋਸ਼ ਲਾਏ ਹਨ ਕਿ ਸ਼ੁਵੇਂਦੂ ਨਾਰਦਾ ਅਤੇ ਸ਼ਾਰਦਾ ਕੇਸਾਂ ’ਚ ਮੁਲਜ਼ਮ ਹੈ ਅਤੇ ਮਹਿਤਾ ਨੂੰ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ। -ਪੀਟੀਆਈ