ਨਵੀਂ ਦਿੱਲੀ, 5 ਜੁਲਾਈ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਕੋਵਿਡ ਮਹਾਮਾਰੀ ਦੌਰਾਨ ਐਲੋਪੈਥੀ (ਅੰਗਰੇਜ਼ੀ ਚਕਿੱਤਸਾ ਪ੍ਰਣਾਲੀ) ਦਵਾਈਆਂ ਦੀ ਵਰਤੋਂ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਲਈ ਦਾਇਰ ਐੱਫਆਈਆਰ’ਜ਼ ਦੇੇ ਸੰਦਰਭ ਵਿੱਚ ਕਾਰਵਾਈ ’ਤੇ ਰੋਕ ਲਾਉਣ ਦੀ ਮੰਗ ਕਰਦੀ ਯੋਗ ਗੁਰੂ ਰਾਮਦੇਵ ਦੀ ਪਟੀਸ਼ਨ ’ਤੇ ਸੁਣਵਾਈ 12 ਜੁਲਾਈ ਨੂੰ ਕਰੇਗੀ। ਚੀਫ ਜਸਟਿਸ ਐੱਨ.ਵੀ.ਰਾਮੰਨਾ ਅਤੇ ਜਸਟਿਸ ਏ.ਐੱਸ.ਬੋਪੰਨਾ ਤੇ ਰਿਸ਼ੀਕੇਸ਼ ਰੌਏ ’ਤੇ ਅਧਾਰਿਤ ਬੈਂਚ ਨੇ ਕਿਹਾ ਕਿ ਉਸ ਨੂੰ ਰਾਮਦੇਵ ਦੇ ਬਿਆਨਾਂ ਸਬੰਧੀ ਅਸਲ ਰਿਕਾਰਡ ਐਤਵਾਰ ਰਾਤ ਨੂੰ ਹੀ ਮਿਲਿਆ ਹੈ ਤੇ ਇਸ ਦੀ ਘੋਖ ਲਈ ਸਮਾਂ ਲੋੜੀਂਦਾ ਹੋਣ ਕਰਕੇ ਇਸ ਮਾਮਲੇ ’ਚ ਹੁਣ 12 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ। ਰਾਮਦੇਵ ਨੇ ਪਟੀਸ਼ਨ ਵਿੱਚ ਸਾਰੇ ਸਬੰਧਤ ਕੇਸਾਂ ਨੂੰ ਦਿੱਲੀ ਤਬਦੀਲ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ। ਪੀਟੀਆਈ