ਜਸਵੰਤ ਜੱਸ
ਫ਼ਰੀਦਕੋਟ, 4 ਜੁਲਾਈ
ਐੱਸਸੀ/ਬੀਸੀ ਅਧਿਆਪਕ ਯੂਨੀਅਨ ਫ਼ਰੀਦਕੋਟ ਦੀ ਅਹਿਮ ਮੀਟਿੰਗ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਲਜੀਤ ਸਿੰਘ ਸਲਾਣਾ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਬਲਜਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਅਤੇ ਹੋਰਾਂ ਨੇ ਕਿਹਾ ਕਿ ਪੰਜਾਬ ਸਰਕਾਰ 85ਵੀਂ ਸੰਵਿਧਾਨਕ ਸੋਧ ਨੂੰ ਲਾਗੂ ਕਰਨ, ਆਬਾਦੀ ਦੇ ਅਨੁਸਾਰ ਰਾਖਵਾਂਕਰਨ ਵਧਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਛੇਵਾਂ ਪੇਅ ਕਮਿਸ਼ਨ ਲਾਗੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਸਮੇਂ ਐੱਸਸੀ/ਬੀਸੀ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਚੋਣ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਟੇਕ ਸਿੰਘ ਢੀਮਾਂ ਵਾਲੀ, ਜਨਰਲ ਸਕੱਤਰ ਤਰਸੇਮ ਸਿੰਘ, ਸਕੱਤਰ ਗੁਰਭੇਜ ਸਿੰਘ ਲੈਕਚਰਾਰ, ਜੁਆਇੰਟ ਸਕੱਤਰ ਕਰਮਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਧਰਮਿੰਦਰ ਸਿੰਘ ਕਿੰਗਰਾ, ਜਤਿੰਦਰ ਕੁਮਾਰ, ਸੁਖਵਿੰਦਰ ਸਿੰਘ ਸਹੋਤਾ, ਮੀਤ ਪ੍ਰਧਾਨ ਦਵਿੰਦਰ ਲਖਟੀਆ, ਗੁਰਜੀਤ ਸਿੰਘ, ਵਿਜੇਪਾਲ ਜੈਤੋ, ਰਵੀ ਜੈਤੋ, ਵਰਿੰਦਰ ਅਮਰ, ਸ਼ਮਿੰਦਰ ਸਿੰਘ ਮਾਨ, ਵਕੀਲ ਸਿੰਘ, ਯਸਵੰਤ ਖੋਖਰ, ਜਸਵਿੰਦਰ ਪੱਕਾ, ਸੇਵਕ ਸਿੰਘ, ਰਵਿੰਦਰ ਸਿੰਘ, ਵਿੱਤ ਸਕੱਤਰ ਹਰਵਿੰਦਰ ਸਿੰਘ ਬੇਦੀ, ਸਹਾਇਕ ਵਿੱਤ ਸਕੱਤਰ ਨਵਦੀਪ ਸਿੰਘ, ਪ੍ਰੈੱਸ ਸਕੱਤਰ ਜੁਗਿੰਦਰ ਪਾਲ, ਜਥੇਬੰਦਕ ਸਕੱਤਰ ਬੇਅੰਤ ਸਿੰਘ ਮਚਾਕੀ, ਤਾਲਮੇਲ ਸਕੱਤਰ ਲੇਖ ਰਾਜ ਚੁਣੇ ਗਏ।