ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 4 ਜੁਲਾਈ
ਪਿੰਡ ਦੋਲੀਕੇ ਸੁੰਦਰਪੁਰ ’ਚ ਇਕ ਵਿਅਕਤੀ ਨੇ ਆਪਣੇ ਤਾਏ ਦੇ ਲੜਕੇ ਵਿਰੁੱਧ ਉਸ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਪੀੜਤ ਕਮਲ ਸਿੰਘ ਵਾਸੀ ਦੋਲੀਕੇ ਸੁੰਦਰਪੁਰ ਨੇ ਦੱਸਿਆ ਕਿ ਉਸ ਦੀ ਜ਼ਮੀਨ ਡਰੇਨ ਨਾਲ ਲੱਗਦੀ ਹੈ ਤੇ ਉਸ ਦੀ ਭੈਣ ਤਲਵਿੰਦਰ ਕੌਰ ਤੇ ਦਾਦੀ ਧੰਨ ਕੌਰ ਦੀ ਜ਼ਮੀਨ ਹੈ। ਇਸ ਤੋਂ ਪਹਿਲਾਂ ਉਸ ਦੇ ਪਿਤਾ ਖਾਖਰ ਸਿੰਘ ਨੇ ਇਹ ਜ਼ਮੀਨ ਉਸ ਦੇ ਤਾਏ ਦੇ ਲੜਕੇ ਜਸਵੰਤ ਸਿੰਘ ਪੁੱਤਰ ਸੰਸਾਰਾ ਸਿੰਘ ਨੂੰ ਠੇਕੇ ’ਤੇ ਦਿੱਤੀ ਸੀ। ਬੀਤੇ ਦਿਨ ਜਸਵੰਤ ਸਿੰਘ ਤੇ ਉਸ ਦੇ ਲੜਕੇ ਮਨਜੀਤ ਸਿੰਘ ਨੇ ਸਾਂਝੀ ਅੱਧੀ ਵੱਟ ਵਾਹ ਦਿੱਤੀ ਤੇ ਉਸ ਨੂੰ ਧਮਕੀ ਦਿੱਤੀ। ਪੁਲੀਸ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ ਤੇ ਜਸਵੰਤ ਸਿੰਘ ਤੇ ਮਨਜੀਤ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ।