ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਜੁਲਾਈ
ਇਥੇ ਕੇਂਦਰੀ ਜੇਲ੍ਹ ’ਚੋਂ 7 ਮੋਬਾਈਲ ਫੋਨ ਬਰਾਮਦ ਹੋਣ ’ਤੇ ਤਿੰਨ ਕੇਸ ਦਰਜ ਕੀਤੇ ਹਨ। ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਦੇਵ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਬੈਰਕ ਨੰਬਰ ਦੋ ਦੇ ਕਮਰਾ ਨੰਬਰ 7 ’ਚ ਜਾਂਚ ਦੌਰਾਨ ਦੋ ਮੋਬਾਈਲ ਫੋਨ ਬਰਾਮਦ ਹੋਇਆ। ਜਿੰਨਾਂ ’ਚੋਂ ਇਕ ਕੈਦੀ ਹਰਜਿੰਦਰ ਸਿੰਘ ਜਿੰਦਾ ਕੋਲੋਂ ਮਿਲਿਆ ਤੇ ਦੂਜਾ ਕੂੜਾਦਾਨ ’ਚੋਂ ਬਰਾਮਦ ਹੋਇਆ। ਕੈਦੀ ਹਰਜਿੰਦਰ ਸਿੰਘ ਜਿੰਦਾ ਨੂੰ ਧਾਰਾ 42 ਤੇ 52 ਏ ਹੇਠ ਨਾਮਜ਼ਦ ਕੀਤਾ ਹੈ। ਗੈਂਗਸਟਰ ਮਨੋਜ ਕੁਮਾਰ ਤੇ ਗੁਰਪ੍ਰੀਤ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਛੇ ਨੰਬਰ ਚੱਕੀ ਵਿਚੋਂ ਗੈਂਗਸਟਰ ਕੋਲੋਂ ਮੋਬਾਈਲ ਫੋਨ ਮਿਲਿਆ ਹੈ ਜਦੋਂਕਿ ਇਕ ਫੋਨ ਬਾਥਰੂਮ ਦੇ ਐਗਜਾਸਟ ਪੱਖੇ ਦੇ ਪਿੱਛੇ ਲੁਕਾਇਆ ਸੀ ਤੇ ਇਕ ਕੈਦੀ ਗੁਰਪ੍ਰੀਤ ਸਿੰਘ ਕੋਲੋਂ ਮਿਲਿਆ ਹੈ। ਬੈਰਕ ਨੰਬਰ 3 ਤੋਂ ਦੋ ਮੋਬਾਈਲ ਫੋਨ ਬਰਾਮਦ ਹੋਏ ਹਨ।