ਨਰਿੰਦਰ ਸਿੰਘ
ਭਿੱਖੀਵਿੰਡ, 4 ਜੁਲਾਈ
ਪਿੰਡ ਸੋਹਲ ਵਿੱਚ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਜਨਮ ਅਸਥਾਨ ਸ਼੍ਰੋਮਣੀ ਭਗਤ ਬਾਬਾ ਸੈਣ ਜੀ ਦੇ ਵਿਆਹ ਪੁਰਬ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਸਬੰਧੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਭਗਤ ਜੀ ਦਾ ਜਨਮ 21 ਮਗਰ ਬਿਕਰਮੀ ਸੰਮਤ 1400 ਵਿਚ ਇਸ ਪਿੰਡ ਸੋਹਲ ਵਿਚ ਹੋਇਆ ਤੇ ਉਨ੍ਹਾਂ ਦਾ ਵਿਆਹ 20 ਹਾੜ ਨੂੰ ਹੋਇਆ ਸੀ ਅਤੇ ਇਸ ਅਸਥਾਨ ’ਤੇ ਭਗਤ ਜੀ ਨੇ ਆਪਣੇ ਕਰ ਕਮਲਾਂ ਨਾਲ ਪਵਿੱਤਰ ਸਰੋਵਰ ਦੀ ਖੁਦਾਈ ਕੀਤੀ। ਗੁਰੂ ਅਰਜੁਨ ਦੇਵ ਜੀ ਨੇ ਭਗਤ ਸੈਣ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 695 ਵਿਚ ਅੰਕਿਤ ਕੀਤੀ ਅਤੇ ਇਹ ਰਾਗ ਧਨਾਸਰੀ ਵਿਚ ਦਰਜ ਹੈ।