ਪੱਤਰ ਪ੍ਰੇਰਕ
ਜੀਂਦ, 4 ਜੁਲਾਈ
ਜੀਂਦ ਵਿੱਚ ‘ਹਮੇਟੀ’ ਸੰਸਥਾਨ ਦੇ ਨਿਰਦੇਸ਼ਕ ਡਾ. ਕਰਮ ਚੰਦ ਨੇ ਸੰਸਥਾਨ ਦੇ ਕੰਮਾਂ ਦਾ ਮੁਆਇਨਾ ਕੀਤਾ। ਇਸ ਮੌਕੇ ਸੰਸਥਾ ਦੇ ਅਧਿਕਾਰੀਆਂ ਡਾ. ਵਜ਼ੀਰ ਸਿੰਘ ਚੌਹਾਨ ਕੋਰਸ ਕੋਆਰਡੀਨੇਟਰ, ਡਾ. ਬਲਜੀਤ ਸਿੰਘ ਲਾਠਰ ਸਿਖਲਾਈ ਇੰਚਾਰਜ ਅਤੇ ਡਾ. ਜਿਤਿੰਦਰ ਹੋਸਟਲ ਵਾਰਡਨ ਵੀ ਹਾਜ਼ਰ ਸਨ। ਨਿਰਦੇਸ਼ਕ ਨੇ ਸਟੇਟ ਟਰੇਨਿੰਗ ਪਾਲਿਸੀ 2020 ਤਹਿਤ ਹੋਣ ਵਾਲੇ ਸਿਖਲਾਈ ਪ੍ਰੋਗਰਾਮਾਂ ਦਾ ਮੁਆਇਨਾ ਕੀਤਾ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰ ਸਿਖਲਾਈ ਲਈ ਪਾਠਕ੍ਰਮ ਜਲਦੀ ਤਿਆਰ ਕਰਨ, ਜਿਸ ਵਿੱਚ ਪਾਠਕ੍ਰਮ ਪੜ੍ਹਾਉਣ ਵਾਲੇ ਵਿਗਿਆਨਿਕਾਂ ਦੀ ਸੂਚੀ ਵੀ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਸਟੇਟ ਟਰੇਨਿੰਗ ਪਾਲਿਸੀ 2020 ਤਹਿਤ ਖੇਤੀ ਵਿਭਾਗ ਦੇ ਸਾਰੇ ਅਧਿਕਾਰੀਆਂ /ਕਰਮਚਾਰੀਆਂ ਨੂੰ 30-30 ਦੇ ਬੈਚ ਵਿੱਚ ਸਿਖਲਾਈ ਦਿੱਤੀ ਜਾਣੀ ਹੈ। ਕੱੁਲ 780 ਅਧਿਕਾਰੀਆਂ/ਫੀਲਡ ਸਟਾਫ ਨੂੰ ਟਰੇਨਿੰਗ ਦਿੱਤੀ ਜਾਵੇਗੀ। ਮਿਨਿਸਟਰੀਅਲ ਸਟਾਫ ਨੂੰ 4 ਬੈਚਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਸ੍ਰੀ ਚੰਦ ਨੇ ਹੋਸਟਲ, ਗੈਸਟ ਹਾਊਸ ਤੇ ਹਮੇਟੀ ਅਧੀਨ ਹੋਰ ਇਮਾਰਤਾਂ ਦਾ ਵੀ ਦੌਰਾ ਕੀਤਾ।