ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਯੋਗ ਗੁਰੂ ਰਾਮਦੇਵ ਦੀ ਐਲੋਪੈਥੀ ਬਾਰੇ ਪਟੀਸ਼ਨ ਉਤੇ ਸੁਣਵਾਈ 12 ਜੁਲਾਈ ਨੂੰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਐਲੋਪੈਥੀ ਬਾਰੇ ਟਿੱਪਣੀਆਂ ਕਰਨ ਤੋਂ ਬਾਅਦ ਰਾਮਦੇਵ ਖ਼ਿਲਾਫ਼ ਕਈ ਐਫਆਈਆਰ ਦਰਜ ਹੋਈਆਂ ਸਨ ਤੇ ਇਨ੍ਹਾਂ ਉਤੇ ਕਾਰਵਾਈ ’ਤੇ ਰੋਕ ਲਾਉਣ ਦੀ ਮੰਗ ਲੈ ਕੇ ਰਾਮਦੇਵ ਸੁਪਰੀਮ ਕੋਰਟ ਪੁੱਜੇ ਸਨ। ਅਦਾਲਤ ਨੇ ਕਿਹਾ ਕਿ ਯੋਗ ਗੁਰੂ ਦੇ ਬਿਆਨ ਬਾਰੇ ਅਸਲ ਰਿਕਾਰਡ ਐਤਵਾਰ ਰਾਤ ਮਿਲੇ ਹਨ। ਸਿਖ਼ਰਲੀ ਅਦਾਲਤ ਅਸਲੀ ਰਿਕਾਰਡ ਦੀ ਘੋਖ ਕਰੇਗੀ। ਰਾਮਦੇਵ ਨੇ ਜਾਂਚ ਰੋਕਣ ਤੇ ਸਾਰੇ ਕੇਸ ਦਿੱਲੀ ਤਬਦੀਲ ਕਰਨ ਬਾਰੇ ਅਰਜ਼ੀ ਦਾਇਰ ਕੀਤੀ ਹੈ। -ਪੀਟੀਆਈ