ਕੋਚੀ, 6 ਜੁਲਾਈ
ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 19 ਸਾਲਾ ਜਲ ਸੈਨਿਕ ਦੀ ਅੱਜ ਤੜਕੇ ਇਥੇ ਜਲ ਸੈਨਾ ਦੇ ਬੇਸ ’ਤੇ ਗੋਲੀ ਲੱਗੀ ਲਾਸ਼ ਮਿਲੀ। ਉਸ ਦੇ ਸਰੀਰ ‘ਤੇ ਗੋਲੀ ਦੇ ਨਿਸ਼ਾਨ ਹਨ। ਰੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਲੀਗੜ੍ਹ ਨਿਵਾਸੀ ਤੁਸ਼ਾਰ ਅਤਰੀ ਵਜੋਂ ਹੋਈ ਹੈ। ਸੁਰੱਖਿਆ ਗਸ਼ਤ ‘ਤੇ ਇਕ ਹੋਰ ਜਲ ਸੈਨਿਕ ਨੇ ਉਸ ਦੀ ਲਹੂ ਲੱਥ ਪੱਥ ਲਾਸ਼ ਦੇਖੀ। ਜਲ ਸੈਨਾ ਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲ ਸੈਨਿਕ ਵੱਲੋਂ ਆਤਮ ਹੱਤਿਆ ਕਰਨ ਦਾ ਸ਼ੱਕ ਹੈ।